ਤੁਸੀਂ ਆਪਣੇ ਘਰਾਂ ਵਿੱਚ ਮੱਕੜੀ ਦਾ ਜਾਲ ਤਾਂ ਦੇਖਿਆ ਹੀ ਹੋਵੇਗਾ ਜਾਂ ਫਿਰ ਮੱਕੜੀ ਨੂੰ ਜਾਲ ਬਣਾਉਂਦੇ ਹੋਏ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਜਾਲ ਕਿਉਂ ਬਣਾਉਂਦੀ ਹੈ। ਮੱਕੜੀ ਦੇ ਸਰੀਰ ਵਿੱਚੋਂ ਜਾਲ ਬਣਾਉਂਣ ਲਈ ਇੱਕ ਧਾਗੇ ਵਰਗਾ ਪਦਾਰਥ ਨਿਕਲਦਾ ਹੈ ਜਿਸ ਨੂੰ ਸਪਾਈਡ ਸਿਲਕ ਵੀ ਕਹਿੰਦੇ ਹਨ। ਇਹ ਧਾਗਾ ਮੱਕੜੀ ਦੀ ਰੇਸ਼ਮੀ ਗ੍ਰੰਥੀ ਵਿੱਚੋਂ ਨਿਕਲਦਾ ਹੈ। ਇਹ ਪਦਾਰਥ ਪਦਾਰਥ ਧਾਗੇ ਦੇ ਰੂਪ ਵਿੱਚ ਬਦਲ ਜਾਂਦਾ ਹੈ। ਮੱਕੜੀ ਆਪਣੇ ਇਸ ਜਾਲ ਦੀ ਵਰਤੋਂ ਆਪਣੇ ਸ਼ਿਕਾਰ ਨੂੰ ਫਸਾਉਂਣ ਲਈ ਕਰਦੀ ਹੈ, ਇਹੀ ਕਾਰਣ ਹੈ ਕਿ ਮੱਕੜੀ ਜਾਲ ਬਣਾਉਂਦੀ ਹੈ।