WHO ਵਿਗਿਆਨਕਾਂ ਦੀ ਚੇਤਾਵਨੀ- ਨਹੀਂ ਸੰਭਲੇ ਤਾਂ ਭਾਰਤ ਦੇ ਪਿੰਡ ਹੋਣਗੇ ਕੋਰੋਨਾ ਦਾ ਗੜ੍ਹ

0
1148

ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 1190 ਲੋਕ ਬਿਮਾਰ ਹੋ ਚੁੱਕੇ ਹਨ, ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵਾਇਰਸ ਭਾਰਤ ਵਿਚ ਬੜੀ ਤੇਜ਼ੀ ਨਾਲ ਅਪਣੇ ਪੈਰ ਪਸਾਰ ਰਿਹਾ ਹੈ। ਇਸ ਦੌਰਾਨ ਭਾਰਤ ਦੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਉਹ ਲੋਕ ਹਨ ਜੋ ਇਕ ਥਾਂ ਤੋਂ ਦੂਜੀ ਥਾਂ ਤੱਕ ਜਾਣ ਲਈ ਮਜਬੂਰ ਹਨ।
ਇਹ ਲੋਕ ਭਾਰਤ ਵਿਚ ਕੋਰੋਨਾ ਸੰਕਰਮਣ ਨੂੰ ਲੈ ਕੇ ਵੱਡਾ ਖਤਰਾ ਬਣ ਸਕਦੇ ਹਨ। ਜੇਕਰ ਇਹ ਵਾਇਰਸ ਭਾਰਤ ਦੇ ਪਿੰਡਾਂ ਤੱਕ ਪਹੁੰਚ ਗਿਆ ਤਾਂ ਪੂਰੇ ਦੇਸ਼ ਦੀ ਹਾਲਤ ਖ਼ਰਾਬ ਹੋ ਜਾਵੇਗੀ। ਇਹ ਦਾਅਵਾ ਵਿਸ਼ਤ ਸਿਹਤ ਸੰਗਠਨ ਦੀ ਵਿਗਿਆਨਕ ਡਾਕਟਰ ਸੋਮਿਆ ਸਵਾਮੀਨਾਥ ਨੇ ਕੀਤਾ ਹੈ।
ਇਸ ਤੋਂ ਪਹਿਲਾਂ ਉਹ ਇੰਡੀਅਨ ਕਾਂਊਸਿਲ ਆਫ ਮੈਡੀਕਲ ਰਿਸਰਚ ਦੀ ਮੁਖੀ ਵੀ ਰਹਿ ਚੁੱਕੀ ਹੈ। ਡਾਕਟਰ ਸੋਮਿਆ ਨੇ ਦੱਸਿਆ ਕਿ ਭਾਰਤ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਭਾਰਤ ਵਿਚ ਸਮਾਜਿਕ ਦੂਰੀ ਨਹੀਂ ਬਣ ਰਹੀ। ਇਕ ਹੀ ਘਰ ਵਿਚ ਕਈ ਲੋਕ ਰਹਿੰਦੇ ਹਨ ਅਤੇ ਇਕ ਹੀ ਬਾਥਰੂਮ ਦੀ ਵਰਤੋਂ ਕਰਦੇ ਹਨ।
ਇਸ ਨਾਲ ਕਿਸੇ ਵੀ ਬਿਮਰੀ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਲੋਕ ਸਾਫ-ਸਫਾਈ ‘ਤੇ ਧਿਆਨ ਦੇਣ। ਨਿੱਜੀ ਸਫਾਈ ਦੇ ਨਾਲ-ਨਾਲ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਵੀ ਬਹੁਤ ਜਰੂਰੀ ਹੈ। ਇਸ ਦੇ ਨਾਲ ਵਾਇਰਸ ਨੂੰ ਰੋਕਣ ਵਿਚ ਕਾਮਯਾਬੀ ਮਿਲ ਸਕਦੀ ਹੈ।