ਬੁਖ਼ਾਰ-ਖਾਂਸੀ ਹੀ ਨਹੀਂ ਬਲਕਿ ਸੁੰਘਣ ਸ਼ਕਤੀ ਤੇ ਸੁਆਦ ਦਾ ਅਹਿਸਾਸ ਨਾ ਹੋਣਾ ਵੀ ਹੈ ਕੋਰੋਨਾ ਦਾ ਲ਼ੱਛਣ

0
1007

ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਰਮਣ ਨੂੰ ਲੈ ਕੇ ਇਕ ਹੋਰ ਖੌਫ਼ਨਾਕ ਦਾਅਵਾ ਸਾਹਮਣੇ ਆਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੁੰਘਣ ਸ਼ਕਤੀ ਅਤੇ ਸੁਆਦ ਦਾ ਅਹਿਸਾਸ ਨਾ ਹੋਣਾ ਵੀ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਇਕ ਲੱਛਣ ਹੋ ਸਕਦਾ ਹੈ। ਡਾਕਟਰਾਂ ਅਨੁਸਾਰ ਇਸ ਸਮੱਸਿਆ ਦਾ ਸਾਮਹਣਾ ਕਰਨ ਵਾਲੇ ਲੋਕਾਂ ਨੂੰ ਵੀ ਸੈਲਫ ਆਈਸੋਲੇਟ ਕਰਨ ਦੀ ਸਖ਼ਤ ਜ਼ਰੂਰਤ ਹੈ।
ਡਾਕਟਰਾਂ ਦਾ ਮੰਨਣਾ ਹੈ ਕਿ ਸੰਕਰਮਣ ਦੇ ਸ਼ੱਕੀ ਮਰੀਜਾਂ ਦੀ ਪਛਾਣ ਲਈ ਇਹ ਵੀ ਇਕ ਸੁਰਾਗ ਹੋ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਵਾਦ ਅਤੇ ਸੁੰਘਣ ਸ਼ਕਤੀ ਨਾ ਸਮਝ ਪਾਉਣ ਦਾ ਅਹਿਸਾਸ ਖੋ ਦੇਣ ਵਾਲੇ ਲੋਕਾਂ ਨੂੰ ਵੀ ਜਾਂਚ ਕਰਵਾਉਣੀ ਚਾਹੀਦੀ ਹੈ ਚਾਹੇ ਉਹਨਾਂ ਵਿਚ ਕੋਈ ਹੋਰ ਲੱਛਣ ਨਾ ਹੋਵੇ। ਦੱਖਣੀ ਕੋਰੀਆ ਵਿਚ 30 ਫੀਸਦੀ ਯਾਨੀ 2000 ਰੋਗੀਆਂ ਨੇ ਅਜਿਹੇ ਤਜ਼ੁਰਬੇ ਦੱਸੇ ਹਨ।
ਅਜਿਹੇ ਲੋਕਾਂ ਵਿਚ ਵਾਇਰਸ ਦੇ ਫੈਲਣ ਦੀ ਉੱਚ ਦਰ ਚੀਨ, ਇਟਲੀ ਅਤੇ ਈਰਾਨ ਵਿਚ ਵੀ ਦੱਸੀ ਗਈ ਹੈ, ਜਿਸ ਦੇ ਨਤੀਜੇ ਵਜੋਂ ਉੱਥੇ ਕਈ ਮੌਤਾਂ ਹੋਈਆਂ ਹਨ।ਡਾਕਟਰਾਂ ਅਨੁਸਾਰ ਇਕ ਮਾਂ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸੀ, ਉਸ ਨੂੰ ਬੱਚੇ ਦੇ ਡਾਇਪਰ ਦੀ ਗੰਧ ਨਹੀਂ ਆ ਰਹੀ ਸੀ। ਉੱਥੇ ਹੀ ਇਕ ਰਸੋਈਆ ਜੋ ਆਮਤੌਰ ‘ਤੇ ਹਰ ਪਕਵਾਨ ਵਿਚ ਦੇ ਮਸਾਲਿਆਂ ਨੂੰ ਪਛਾਣ ਸਕਦਾ ਹੈ, ਉਹ ਕੜੀ ਜਾਂ ਲਸਣ ਅਤੇ ਭੋਜਨ ਦਾ ਸੁਆਦ ਨਹੀਂ ਮਹਿਸੂਸ ਕਰ ਪਾ ਰਿਹਾ ਸੀ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ੈਂਪੂ ਦੀ ਖੁਸ਼ਬੂ ਜਾਂ ਕੂੜੇ ਦੀ ਬਦਬੂ ਆਦਿ ਮਹਿਸੂਸ ਨਹੀਂ ਕਰ ਪਾ ਰਹੇ ਸੀ। ਡਾਕਟਰ ਇਸ ਨੂੰ ਅਨੋਸਮੀਆ ਕਹਿੰਦੇ ਹਨ। ਹੋਰ ਦੇਸ਼ਾਂ ਦੀਆਂ ਰਿਪੋਰਟਾਂ ਵਿਚ ਵੀ ਵਾਇਰਸ ਰੋਗੀਆਂ ਦੀ ਵੱਡੀ ਗਿਣਤੀ ਨੇ ਅਨੋਸਮੀਆ ਦਾ ਅਨੁਭਵ ਕੀਤਾ ਹੈ। ਬ੍ਰਿਟਿਸ਼ ਰਾਈਨੋਲੋਜੀਕਲ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਕਲੇਅਰ ਹਾਪਕਿੰਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕੰਨ, ਨੱਕ ਅਤੇ ਗਲੇ ਦੇ ਡਾਕਟਰਾਂ ਨੇ ਦੁਨੀਆ ਭਰ ਦੇ ਸਹਿਯੋਗੀਆਂ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਇਸ ‘ਤੇ ਅਧਿਐਨ ਸ਼ੁਰੂ ਕਰ ਦਿੱਤਾ ਹੈ।
ਡਾਕਟਰਾਂ ਨੇ ਸ਼ੁੱਕਰਵਾਰ ਨੂੰ ਉਹਨਾਂ ਲੋਕਾਂ ਨੂੰ ਸੱਤ ਦਿਨਾਂ ਦੇ ਆਈਸੋਲੇਸ਼ਨ ਲਈ ਬੁਲਾਇਆ, ਜੋ ਅਪਣੀਆਂ ਇੰਦਰੀਆਂ ਨਾਲ ਸੁੰਘਣ ਸ਼ਕਤੀ ਅਤੇ ਸਵਾਦ ਖੋ ਚੁੱਕੇ ਹਨ, ਚਾਹੇ ਉਹਨਾਂ ਵਿਚ ਸੰਕਰਮਣ ਦੇ ਹੋਰ ਲੱਛਣ ਹੋਣ ਜਾ ਨਾ ਹੋਣ। ਹਾਲਾਂਕਿ ਹਾਲੇ ਇਸ ਦੀ ਪ੍ਰਮਾਣਿਕ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਪਰ ਡਾਕਟਰ ਇਸ ਨੂੰ ਲੈ ਕੇ ਚਿੰਤਤ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਆਈਸੋਲੇਸ਼ਨ ਕਰ ਕੇ ਕੁਵਾਰੰਟਾਈਨ ਲਈ ਚੇਤਾਵਨੀ ਦੇ ਰਹੇ ਹਨ।
ਅਮਰੀਕਨ ਅਕੈਡਮੀ ਆਫ ਓਟੋਲੈਰੈਂਗੋਲੋਜੀ (ਈਐਨਟੀ ਵਿਗਿਆਨ) ਨੇ ਐਤਵਾਰ ਨੂੰ ਅਪਣੀ ਵੈੱਬਸਾਈਟ ‘ਤੇ ਸੰਕੇਤ ਦਿੱਤਾ ਹੈ ਕਿ ਸੁੰਘਣ ਸ਼ਕਤੀ ਵਿਚ ਕਮੀ ਜਾਂ ਸੁਆਦ ਵਿਚ ਕਮੀ ਸੰਕਰਮਣ ਨਾਲ ਜੁੜੇ ਅਹਿਮ ਲੱਛਣ ਹਨ ਅਤੇ ਇਹ ਉਹਨਾਂ ਰੋਗੀਆਂ ਵਿਚ ਦੇਖੇ ਗਏ ਹਨ, ਜਿਨ੍ਹਾਂ ਵਿਚ ਕੋਰੋਨਾ ਦੇ ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਵਿਚ ਹੋਰ ਲੱਛਣ ਨਹੀਂ ਸੀ।