ਜਸਟਿਨ ਟਰੂਡੋ ਦੀ ਪਤਨੀ ਸੋਫੀ ਕੋਰੋਨਾ ਦੀ ਸ਼ਿਕਾਰ

0
998

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਨੂੰ ਵੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ।
ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਦੇ ਜਾਂਚ ਲਈ ਸੈਂਪਲ ਭੇਜੇ ਗਏ ਸਨ ਅਤੇ ਇਨ੍ਹਾਂ ਸੈਂਪਲ ਦੇ ਪਾਜ਼ਟਿਵ ਹੋਣ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਹੀ ਡਾਕਟਰਾਂ ਦੀ ਸਲਾਹ ‘ਤੇ ਜਸਟਿਨ ਟਰੂਡੋ ਵੀ ੧੪ ਦਿਨ ਆਇਸੋਲੇਸ਼ਨ ‘ਚ ਰਹਿਣਗੇ। ੧੪ ਦਿਨ ਤੱਕ ਉਨ੍ਹਾਂ ਦੇ ਸੈਂਪਲ ਦੀ ਜਾਂਚ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੂਡੋ ਨੇ ਪਤਨੀ ਸੋਫੀ ਟਰੂਡੋ ਵਿਚ ਕੋਰੋਨਾ ਦੇ ਲੱਛਣ ਦਿਖਣ ਤੋਂ ਬਾਅਦ ਘਰ ਤੋਂ ਹੀ ਕੰਮ ਕਰਨ ਅਤੇ ਵੱਖ ਰਹਿਣ ਦਾ ਐਲਾਨ ਕੀਤਾ ਸੀ।
ਬ੍ਰਿਟੇਨ ਤੋਂ ਪਰਤੀ ਸੀ ਸੋਫੀ:
ਸੋਫੀ ਟਰੂਡੋ ‘ਚ ਫਲੂ ਦੇ ਲੱਛਣ ਦਿਖਣ ਦੇ ਬਾਅਦ ਉਨ੍ਹਾਂ ਦੇ ਸੈਂਪਲ ਟੈਸਟਿੰਗ ਲਈ ਭੇਜੇ ਗਏ ਸਨ।
ਸਮਾਚਾਰ ਏਜੰਸੀ ਏ.ਐਫ.ਪੀ. ਨੇ ਜਾਣਕਾਰੀ ਦਿੱਤੀ ਸੀ ਕਿ ਸੋਫੀ ਵੀਰਵਾਰ ਨੂੰ ਬ੍ਰਿਟੇਨ ਦੇ ਇਕ ਪ੍ਰੋਗਰਾਮ ਤੋਂ ਪਰਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਚ ਫਲੂ ਵਰਗੇ ਲੱਛਣ ਦਿਖਾਈ ਦਿੱਤੇ ਸਨ। ਉਨ੍ਹਾਂ ਨੇ ਆਪਣੇ ਡਾਕਟਰ ਨੂੰ ਬੁਖਾਰ ਦੀ ਸ਼ਿਕਾਇਤ ਕੀਤੀ, ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਟੈਸਟ ਲਈ ਸੈਂਪਲ ਲਏ ਸਨ।
ਪੀ.ਐਮ. ਆਫਿਸ ਦਾ ਬਿਆਨ: ਜਸਟਿਨ ਟਰੂਡੋ ਦੇ ਦਫਤਰ ਤੋਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸਿਹਤ ਠੀਕ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਪੀ.ਐਮ. ‘ਚ ਕੋਰੋਨਾ ਦੇ ਲੱਛਣ ਨਹੀਂ ਦਿਖੇ ਹਨ। ਉਹ ਠੀਕ ਹਨ। ਸੁਰੱਖਿਆ ਲਈ ਡਾਕਟਰਾਂ ਨੇ ਪ੍ਰਧਾਨ ਮੰਤਰੀ ਨੂੰ ੧੪ ਦਿਨ ਤੱਕ ਆਇਸੋਲੇਸ਼ਨ ਵਿਚ ਰਹਿਣ ਦੀ ਸਲਾਹ ਦਿੱਤੀ ਹੈ।