10 ਸਾਲਾਂ ਵਿਚ ਬੀ. ਸੀ. ‘ਚ 8.50 ਲੱਖ ਨੌਕਰੀਆਂ ਦੇ ਮੌਕੇ ਪੈਦਾ ਕਰਾਂਗੇ: ਹੌਰਗਨ

0
1470

ਸਰੀ: ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਤੌਰ ‘ਤੇ ਮੇਰਾ ਇਹ ਕੰਮ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਰਕਾਰ ਉਹ ਮਦਦ ਮੁਹੱਈਆ ਕਰਾਵੇ ਜਿਸ ਦੀ ਲੋਕਾਂ ਨੂੰ ਅੱਗੇ ਵਧਣ ਲਈ ਲੋੜ ਹੈ। ਹਰ ਕਿਸੇ ਲਈ ਸਫ਼ਲਤਾ ਦਾ ਰਸਤਾ ਵੱਖਰਾ ਦਿਖਾਈ ਦਿੰਦਾ ਹੈ। ਹੋ ਸਕਦਾ ਹੈ ਕਿ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੇ ਨਾਲ ਨਾਲ ਇੱਕੋ ਵੇਲੇ ਤੁਸੀਂ ਇੱਕ ਵਾਧੂ ਭਾਸ਼ਾ ਵੱਜੋਂ ਅੰਗਰੇਜੀ ਸਿੱਖ ਰਹੇ ਹੋਵੋ ਅਤੇ ਇੱਕ ਹੁਨਰਮੰਦ ਕਿੱਤਾ ਸਿੱਖ ਰਹੇ ਹੋਵੋ ਜਾਂ ਕੋਈ ਪਾਰਟ-ਟਾਈਮ ਬਿਜ਼ਨੈੱਸ ਕੋਰਸ ਪੜ੍ਹ ਰਹੇ ਹੋਵੋ। ਹੋ ਸਕਦਾ ਹੈ ਕਿ ਕਿਸੇ ਤਕਨੀਕੀ ਸੰਸਥਾਨ ਵਿੱਚ ਏਅਰੋਸਪੇਸ ਤਕਨਾਲੋਜੀ ਵੱਲ ਤਬਦੀਲ ਹੋਣ ਤੋਂ ਪਹਿਲਾਂ ਤੁਸੀਂ ਯੂਨੀਵਰਸਿਟੀ ਵਿੱਚ ਇੰਜਨੀਅਰਿੰਗ ਪੜ੍ਹਨ ਤੋਂ ਸ਼ੂਰਆਤ ਕੀਤੀ ਹੋਵੇ।
ਅਸੀਂ ਰੁਕਾਵਟਾਂ ਦੂਰ ਕਰਨ ”ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਤਾਂ ਕਿ ਤੁਸੀਂ ਪ੍ਰਫ਼ੁੱਲਤ ਹੋ ਰਹੀ ਆਰਥਕਤਾ ਦਾ ਲਾਭ ਉਠਾ ਸਕੋ। ਡੰਕਨ ਨੇ ਬੀ ਸੀ ਸਰਕਾਰ ਦੇ ਔਨਲਾਈਨ ਅਤੇ ਰੁਜ਼ਗਾਰ ਸ੍ਰੋਤਾਂ ਬਾਰੇ ਸੁਣਿਆ- ਜਿਵੇਂ ਕਿ ਵਿਅਕਤੀਗਤ ਕੋਚਿੰਗ, ਹੁਨਰ-ਸਿਖਲਾਈ ਪ੍ਰੋਗਰਾਮ ਅਤੇ ਰੁਜ਼ਗਾਰ ਬੋਰਡ। ਉਸ ਨੇ ਇਹ ਸਮਝਣ ਲਈ ਇਨ੍ਹਾਂ ਦੀ ਵਰਤੋਂ ਕੀਤੀ ਕਿ ਉਸ ਨੂੰ ਕਿਹੜੇ ਹੁਨਰਾਂ ਵਿੱਚ ਸੁਧਾਰ ਕਰਨ ਦੀ ਲੋੜ ਸੀ ਅਤੇ ਜੋ ਉਸ ਨੂੰ ਉਸ ਦੇ ਕਿੱਤੇ ਦੇ ਨਵੇਂ ਮਾਰਗ ਲਈ ਤਿਆਰ ਕਰਨ ਵਿੱਚ ਮਦਦ ਕਰਨਗੇ।
ਅਗਲੇ ੧੦ ਸਾਲਾਂ ਵਿੱਚ, ਸੂਬੇ ਦੇ ਹਰ ਕੋਨੇ ਵਿੱਚ ੮੫੦,੦੦੦ ਤੋਂ ਜ਼ਿਆਦਾ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਇਨ੍ਹਾਂ ਨੌਕਰੀਆਂ ਵਿੱਚੋਂ ੧੦੦,੦੦੦ ਤੋਂ ਜ਼ਿਆਦਾ ਨੌਕਰੀਆਂ ਬੁਨਿਆਦੀ ਢਾਂਚੇ ਦੇ ਨਵੇਂ ਪ੍ਰਾਜੈਕਟਾਂ ਤੋਂ ਆਉਣਗੀਆਂ।
ਪਟੋਲੋ ਪੁਲ ਨੂੰ ਬਦਲਣ ਤੋਂ ਲੈ ਕੇ, ਸਰੀ ਅਤੇ ਸਟੁਅਰਟ ਲੇਕ ਵਿੱਚ ਨਵੇਂ ਹਸਪਤਾਲਾਂ ਦੀ ਉਸਾਰੀ, ਕੈਮਲੂਪਸ, ਕੋਰਟਨੀ ਅਤੇ ਕਿੰਬਰਲੀ ਵਰਗੇ ਸ਼ਹਿਰਾਂ ਵਿੱਚ ਖਰੀਦ-ਪਹੁੰਚ ਯੋਗ ਰਿਹਾਇਸ਼ਾਂ ਬਣਾਉਣ ਤੱਕ, ਲੋਕ ਆਪਣੇ ਭਾਈਚਾਰਿਆਂ ਵਿੱਚ ਹੋ ਰਹੀ ਤਰੱਕੀ ਨੂੰ ਦੇਖ ਰਹੇ ਹਨ।
ਬੁਨਿਆਦੀ ਢਾਂਚੇ ਵਿੱਚ ਸਾਡੇ ਨਿਵੇਸ਼ਾਂ ਦਾ ਮਤਲਬ ਕੇਵਲ ਨਵੇਂ ਹਸਪਤਾਲ, ਸਕੂਲ, ਸੜਕਾਂ ਅਤੇ ਪੁਲ ਹੀ ਨਹੀਂ ਹੈ। ਇਨ੍ਹਾਂ ਨਾਲ ਹਜ਼ਾਰਾਂ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਵੀ ਪੈਦਾ ਹੁੰਦੀਆਂ ਹਨ। ਅਵਸਰ ਅਸੀਮ ਹਨ। ਮਿਲ ਕੇ, ਅਸੀਂ ਅਜੋਕੀਆਂ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਮਜ਼ਬੂਤ ਬੀ ਸੀ ਦਾ ਨਿਰਮਾਣ ਕਰ ਰਹੇ ਹਾਂ।

ਜੌਹਨ ਹੋਰਗਨ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ