ਪੰਜਾਬ ਸਰਕਾਰ ਕਰੇਗੀ ਸ਼ਰਾਬ ਦੀ ਹੋਮ ਡਲਿਵਰੀ ਨੀਤੀ

0
1026

ਪੰਜਾਬੀ ਸਰਕਾਰ ਦੇ ਫੈਸਲੇ ਦੀ ਆਲੋਚਨਾ ਹੋ ਰਹੀ ਹੈ, ਜਿਸ ਵਿੱਚ ਉਸ ਨੇ ਮੋਹਾਲੀ ਵਿੱਚ ਸ਼ਰਾਬ ਦੀ ਸਪਲਾਈ ਲਈ ਆਨਲਾਈਨ ਹੋਮ ਡਲਿਵਰੀ ਮਾਡਲ ਲਈ ਕੋਸ਼ਿਸ਼ ਕੀਤੀ ਹੈ। ਜਦੋਂ ਮਹਾਰਾਸ਼ਟਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਪਿੱਛਲੀ ਸਰਕਾਰ ਨੇ ਇਸ ਤਰਾਂ ਦੀ ਸਕੀਮ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੀਆਂ ਪ੍ਰਤੀਕਿਰਿਆਵਾਂ ਇਸ ਦੇ ਉਲਟ ਸਨ। ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ।
ਪ੍ਰਤੀ ਜੀਅ ਸਾਲਾਨਾ ਖ਼ਪਤ ੭.੯ ਲਿਟਰ:
ਦੇਸ਼ ਵਿੱਚ ਪੰਜਾਬ ਸਭ ਤੋਂ ਵੱਡਾ ਸ਼ਰਾਬ ਦਾ ਖ਼ਪਤਕਾਰ ਹੈ। ਪ੍ਰਤੀ ਜੀਅ ਸਾਲਾਨਾ ਖ਼ਪਤ ੭.੯ ਲੀਟਰ ਹੈ, ਜਿਸ ਨਾਲ ਪੰਜਾਬ ਦੇਸ ਭਰ ਵਿੱਚ ਦੂਸਰੇ ਸਥਾਨ ਤੇ ਆਉਦਾ ਹੈ। ਸੂਬੇ ਵਿੱਚ ਭਾਰੀ ਸ਼ਰਾਬ ਦਾ ਸੇਵਨ ਤੋਂ ਇਲਾਵਾ ਲੋਕਾਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਆਦਤ ਹੈ। ਸ਼ਰਾਬ ਦੀ ਆਨਲਾਈਨ ਡਲਿਵਰੀ ਇਸ ਦੀ ਖ਼ਪਤ ਵਿੱਚ ਹੋਰ ਵਾਧਾ ਲਿਆ ਦੇਵੇਗੀ। ਸੂਬਾਈ ਸਰਕਾਰ ਇਸ ਤੋਂ ਜ਼ਿਆਦਾ ਐਕਸਾਈਜ਼ ਦੀ ਕਮਾਈ ਕਰਦੀ ਹੈ ਪਰ ਜ਼ਿਆਦਾ ਐਕਸਾਈਜ਼ ਤਾਂ ਸੰਭਵ ਹੈ, ਜੇਕਰ ਸ਼ਰਾਬ ਦਾ ਸੇਵਨ ਵੀ ਜ਼ਿਆਦਾ ਹੋਵੇ। ਇਸ ਲਈ ਸਰਕਾਰ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਿੱਚ ਲੱਗੀ ਹੈ।
ਅੱਲੜਾਂ ਵਿੱਚ ਸ਼ਰਾਬ ਦਾ ਰੁਝਾਨ:
ਪੰਜਾਬ ਵਿੱਚ ਅੱਲੜਾਂ ਵੱਲੋਂ ਸ਼ਰਾਬ ਪੀਣ ਅਤੇ ਬਿਨਾਂ ਕੰਟਰੋਲ ਦੇ ਨਸ਼ੇ ਵਾਲੇ ਪਦਾਰਥ ਖਾਣ ਦਾ ਰੁਝਾਨ ਵਧ ਰਿਹਾ ਹੈ, ਜੋ ਚਿੰਤਾ ਵਾਲੀ ਗੱਲ ਹੈ, ਏਮਜ਼ ਦੇ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਵੱਲੋਂ ਕੀਤੇ ਸਰਵੇ ਅਨੁਸਾਰ ਪੰਜਾਬ ਵਿੱਚ ਸ਼ਰਾਬ ਪੀਣ ਵਾਲੇ ੧੦ ਤੋਂ ੧੭ ਸਾਲ ਦੀ ਉਮਰ ਦੇ ਅੱਲੜਾਂ ਦੀ ਗਿਣਤੀ ੧,੨੦,੦੦੦
ਹੈ।