ਟਰੰਪ, ਪਤਨੀਆਂ ਅਤੇ ਗਲੈਮਰਸ ਲਾਈਫ

0
1522

ਦਿੱਲੀ: ਉਧਯੋਗਪਤੀ ਤੋਂ ਅਮਰੀਕੀ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਦਾ ਗਲੈਮਰ ਦੀ ਦੁਨੀਆਂ ਨਾਲ ਰਿਸ਼ਤਾ ਕਾਫ਼ੀ ਪੁਰਾਣਾ ਰਿਹਾ। ਕਈ ਚਰਰਿਤ ਔਰਤਾਂ ਨਾਲ ਸਬੰਧ ਰੱਖਣ ਦੀਆਂ ਕਹਾਣੀਆਂ ਅਤੇ ੩-੩ ਵਿਆਹਾਂ ਦੇ ਕਾਰਣ ਅਮਰੀਕੀ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਹਮੇਸ਼ਾ ਸੁਰਖੀਆਂ ਬਟੋਰਦੇ ਆਏ ਹਨ। ਆਓ ਜਾਣਦੇ ਹਾਂ ਡੋਨਾਲਡ ਟਰੰਪ ਗਲੈਮਰਸ ਲਾਈਫ ਅਤੇ ਵਿਆਹਾਂ ਬਾਰੇ:
ਮੇਲਾਨੀਆਂ ਟਰੰਪ: ਟਰੰਪ ਦੀ ਤੀਜੀ ਭਾਵ ਕਿ ਮੌਜੂਦਾ ਪਤਨੀ ਮੇਲਾਨੀਆਂ ਟਰੰਪ ਇਕ ਛੋਟੇ ਜਿਹੇ ਦੇਸ਼ ਸਲੋਵੇਨੀਆਂ ਤੋਂ ਹੈ। ਮਾਡਲ ਤੋਂ ਅਮਰੀਕਾ ਦੀ ਫਸਟ ਲੇਡੀ ਬਣਨ ਤੱਕ ਉਨਾ ਦਾ ਇਹ ਸਫ਼ਰ ਕਾਫ਼ੀ ਦਿਲਚਸਪ ਰਿਹਾ। ਟਰੰਪ ਅਤੇ ਮੇਲਾਨੀਆ ਦੀ ਮੁਲਾਕਾਤ ਸਾਲ ੧੯੯੮ ਵਿੱਚ ਨਿਊਯਾਰਕ ਵਿੱਚ ਇੱਕ ਫੈਸ਼ਨ ਪਾਰਟੀ ਦੌਰਾਨ ਹੋਈ ਸੀ। ਖ਼ਾਸ ਗੱਲ ਇਹ ਹੈ ਕਿ ਟਰੰਪ ਉਸ ਸਮੇਂ ਰਾਜਨੀਤੀ ਵਿੱਚ ਨਹੀਂ ਸਨ। ਉਹ ਰੀਅਲ ਅਸਟੇਟ ਮੁਗ਼ਲ ਦੇ ਤੌਰ ਤੇ ਜਾਣੇ ਜਾਂਦੇ ਹਨ। ਟਰੰਪ ਤੇ ਸਾਲ ੧੯੭੦ ਵਿੱਚ ਜਨਮੀ ਮੇਲਾਨੀਆਂ ਦੀ ਉਮਰ ਵਿੱਚ ਵੀ ਉਸ ਸਮੇਂ ਕਾਫ਼ੀ ਅੰਤਰ ਸੀ, ਜਦ ਦੋਵਾਂ ਦੀ ਮੁਲਾਕਾਤ ਤੇ ਪਿਆਰ ਹੋਇਆ ਸੀ ਤਾਂ ਟਰੰਪ ੫੨ ਤੇ ਮੇਲਾਨੀਆਂ ੨੮ ਸਾਲ ਦੀ ਸੀ।
ਇਵਾਨਾ ਟਰੰਪ: ਇਵਾਨਾ ਜੇਲਵੀਕੋਵਾ ਉਰਫ਼ ਇਵਾਨਾ ਨਾਲ ਟਰੰਪ ਨੇ ਸਭ ਤੋਂ ਪਹਿਲਾਂ ਵਿਆਹ ਕੀਤਾ ਸੀ, ਭਾਵ ਕਿ ਇਵਾਨਾ ਟਰੰਪ ਅਮਰੀਕੀ ਰਾਸ਼ਟਰਪਤੀ ਦੀ ਪਹਿਲੀ ਪਤਨੀ ਹੈ। ਉਨਾਂ ਤੋਂ ਉਸ ਦੇ ੩ ਬੱਚੇ ਵੀ ਹਨ। ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਜਨਮ ੧੯੪੯ ਵਿੱਚ ਚੈਕਸਲੋਵਾਕੀਆ ਵਿੱਚ ਹੋਇਆ ਸੀ। ਸਾਲ ੧੯੭੧ ਵਿੱਚ ਉਨਾਂ ਨੇ ਚੈੱਕ ਰਿਪਬਲਿਕ ਛੱਡ ਦਿੱਤਾ ਅਤੇ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ। ਓਲੰਪਿਕ ਖਿਡਾਰੀ ਇਵਾਨਾ ਜੇਲਵੀਕੋਵਾ ਸਾਲ ੧੯੭੬ ਦੇ ਓਲੰਪਿਕ ਖੇਡਾਂ ਦੌਰਾਨ ਟਰੰਪ ਨੂੰ ਮਿਲੀ ਸੀ।
ਮਾਰਲਾ ਮੈਪਲਸ ਟਰੰਪ: ਇਵਾਨਾ ਟਰੰਪ ਤੋਂ ਤਲਾਕ ਲੈਣ ਤੋਂ ਬਾਅਦ ਡੋਨਾਲਡ ਟਰੰਪ ਨੇ ਮਾਰਲਾ ਮੈਪਲਸ ਨਾਲ ਵਿਆਹ ਕੀਤਾ, ਜਿਨਾਂ ਤੋਂ ਇੱਕ ਬੇਟੀ ਵੀ ਹੋਈ। ਮਾਡਲ ਮਾਰਨਾ ਮੈਪਲਸ ਦਾ ਜਨਮ ੧੯੬੩ ਵਿੱਚ ਕੋਹੱਟਾ, ਜਾਰਸੀਆ ਵਿੱਚ ਹੋਇਆ ਸੀ ਅਤੇ ਉਨਾਂ ਨੇ ਅਭਿਨੇਤਰੀ ਤੇ ਟੈਲੀਵਿਜ਼ਨ ਸੈਲੀਬ੍ਰਿਟੀ ਵਜੋਂ ਕੰਮ ਕੀਤਾ ਸੀ। ਉਹ ਸਾਲ ੧੯੮੫ ਵਿੱਚ ਟਰੰਪ ਨੂੰ ਮਿਲੀ ਤੇ ੧੯੮੯ ਦੇ ਅੰਤ ਵਿੱਚ ਦੋਵਾਂ ਦੇ ਰਿਸ਼ਤੇ ਜਨਤਕ ਹੋ ਗਏ। ਸਾਲ ੧੯੯੩ ਵਿੱਚ ਦੋਵਾਂ ਦੇ ਘਰ ਬੇਟੀ ਟਿਫਨੀ ਟਰੰਪ ਨੇ ਜਨਮ ਲਿਆ।
ਇਨਾਂ ਨਾਲ ਵੀ ਰਹੀ ਚਰਚਾ: ੩ ਵਿਆਹਾਂ ਤੋਂ ਇਲਾਵਾ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਕਈ ਮਸ਼ਹੂਰ ਔਰਤਾਂ ਗੈਬਰੀਲਾ ਸਬੇਤਿਨੀ, ਰੋਵੇਨੇ ਬ੍ਰਿਵੇਰ ਕਾਇਲੀ ਬੈਕਸ, ਅਲੀਸਨ ਜਿਆਇਨੀ, ਕਾਰਾ ਯੰਗ, ਕਾਲਰਾ ਬਰੂਨੀ, ਕਰੇਨ ਮੈਗਡਾਗਲ ਅਤੇ ਸਟੋਰਮੀ ਡੇਨੀਅਲ ਨਾਲ ਵੀ ਚਰਚਿਤ ਰਹੇ ਹਨ।