ਮੋਦੀ-ਟਰੰਪ 7 ਵਾਰ ਗਲੇ ਮਿਲ ਤੇ 9 ਵਾਰ ਹੱਥ ਮਿਲਾਇਆ

0
1644

ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੌਰੇ ਦੇ ਪਹਿਲੇ ਦਿਨ ਟਰੰਪ ਅਤੇ ਨਰਿੰਦਰ ਮੋਦੀ ਦਰਮਿਆਨ ਕੈਮਿਸਟਰੀ ਵੇਖਣ ਨੂੰ ਮਿਲੀ। ਦੋਵੇਂ ਆਗੂ ੫ ਮਹੀਨੇ ਪਹਿਲਾਂ ਹਾਊਡੀ ਮੋਦੀ ਪ੍ਰੋਗਰਾਮ ਦੌਰਾਨ ਅਮਰੀਕਾ ਵਿੱਚ ਮਿਲੇ ਹਨ। ਇਸ ਵਾਰ ਅਹਿਮਦਾਬਾਦ ਦੇ ਮੋਟੇਰਾ ਸਟੇਲੀਅਮ ਵਿੱਚ ਉਹ ਨਮਸਤੇ ਟਰੰਪ ਪ੍ਰੋਗਰਾਮ ਦੌਰਾਨ ਮਿਲੇ। ਟਰੰਪ ਦਾ ਹਵਾਈ ਜਹਾਜ਼ ਏਅਰਫੋਰਸ਼ ੧ ਸੋਮਵਾਰ ਸਵੇਰੇ ੧੧ ਵੱਜ ਕੇ ੩੬ ਮਿੰਟ ਤੇ ਅਹਿਮਦਾਬਾਦ ਦੇ ਹਵਾਈ ਅੱਡੇ ਤੇ ਪੁੱਜਾ। ਪ੍ਰਧਾਨ ਮੰਤਰੀ ਮੋਦੀ ਨੇ ਡੋਨਾਲਡ ਟਰੰਪ ਅਤੇ ਮੇਲਾਨੀਆਂ ਦਾ ਸਵਾਗਤ ਕੀਤਾ।
ਟਰੰਪ ਅਤੇ ਮੇਲਾਨੀਆਂ ੩ ਘੰਟਿਆਂ ਲਈ ਅਹਿਮਦਾਬਾਦ ਵਿਖੇ ਰਹੇ। ਇਸ ਦੌਰਾਨ ਮੋਦੀ ਅਤੇ ਟਰੰਪ ੭ ਵਾਰ ਇੱਕ ਦੂਜੇ ਦੇ ਗਲੇ ਮਿਲੇ ਅਤੇ ੯ ਵਾਰ ਹੱਥ ਮਿਲਾਇਆ। ਪ੍ਰੋਗਰਾਮ ਦੌਰਾਨ ਟਰੰਪ ਨੇ ੫੦ ਵਾਰ ਇੰਡੀਆ ਅਤੇ ਮੋਦੀ ਨੇ ੨੯ ਵਾਰ ਅਮਰੀਕਾ ਬੋਲਿਆ।