4 ਸਾਲਾਂ ਤੋਂ ਆਪਣਾ ਹੀ ਪਿਸ਼ਾਬ ਪੀ ਰਿਹੈ

0
1038

ਉਂਝ ਤਾਂ ਦੁਨੀਆ ਵਿਚ ਅਜੀਬੋ ਗਰੀਬ ਲੋਕਾਂ ਦੀ ਕਮੀ ਨਹੀਂ ਹੈ ਪਰ ਇਕ ਵਿਅਕਤੀ ਹੈਰੀ ਮਦੀਨ ਹੈ ਜੋ ਕਿ ਹੈਪਸਾਇਰ ਦਾ ਰਹਿਣ ਵਾਲਾ ਹੈ। ਉਹ ਬੀਤੇ ੪ ਸਾਲਾਂ ਤੋਂ ਆਪਣਾ ਹੀ ਪਿਸ਼ਾਬ ਪੀ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਇਸ ਨਾਲ ਉਸ ਦੀ ਸਿਹਤ ਵਿਚ ਕਾਫੀ ਸੁਧਾਰ ਹੋਇਆ ਹੈ।
੩੨ ਸਾਲ ਦੇ ਹੈਰੀ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ੨੦੦ ਐੱਮਐੱਲ ਪੁਰਾਣਾ ਪਿਸਾਬ ਪੈਂਦਾ ਹੈ। ਇਹ ਪਿਸ਼ਾਬ ਇਕ ਹਫਤੇ ਤੋਂ ਲੈ ਕੇ ਲੱਗਭਗ ਇਕ ਮਹੀਨਾ ਪੁਰਾਣਾ ਹੁੰਦਾ ਹੈ। ਹੈਰੀ ਦਾ ਦਾਅਵਾ ਹੈ ਕਿ ਰੋਜ਼ਾਨਾ ਪੁਰਾਣਾ ਪਿਸਾਬ ਪੀਣ ਨਾਲ ਨਾ ਸਿਰਫ ਉਸ ਦਾ ਮਾਨਸਿਕ ਤਣਾਅ ਘੱਟ ਹੁੰਦਾ ਹੈ, ਸਗੋਂ ਉਹ ਪਹਿਲਾਂ ਨਾਲੋਂ ਵੱਧ ਜਵਾਨ ਦਿਖਾਈ ਦਿੰਦਾ ਹੈ। ਹੈਰੀ ਪਿਸ਼ਾਬ ਵਿਚ ਐਂਟੀ ਏਜਿੰਗ ਪ੍ਰੋਡਕਟਸ ਹੋਣ ਦਾ ਦਾਅਵਾ ਕਰਦਾ ਹੈ ਤੇ ਉਹ ਪਿਛਲੇ ੪ ਸਾਲ ਤੋਂ ਇਸ ਨੂੰ ਪੀ ਰਿਹਾ ਹੈ। ਉਸ ਨੇ ਦੱਸਿਆ ਕਿ ਸਿਹਤ ਖਰਾਬ ਰਹਿਣ ਕਾਰਨ ਉਸਨੇ ਯੂਰਿਨ ਪੀਣ ਦਾ ਫੈਸਲਾ ਕੀਤਾ ਸੀ। ਉਹ ਡਿਪ੍ਰੈਸਨ ਦਾ ਸ਼ਿਕਾਰ ਸੀ। ਉਸ ਨੇ ਕਿਹਾ ਕਿ ਮਾਥਾ ਕ੍ਰਿਸਟੀ ਦੀ ਕਿਤਾਬ ‘ਯੂਅਰ ਆਨ ਪਰਫੈਕਟ ਮੈਡੀਸਨ’ ਪੜਨ ਤੋਂ ਬਾਅਦ ‘ਯੂਰਿਨ ਬੋਰੋਪੀ ਬਾਰੇ ਪਤਾ ਲੱਗਾ ਤੇ ਮੈਂ ਤਾਜਾ ਪਿਸ਼ਾਬ ਪੀਣਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਮੇਰਾ ਹੌਲੀ-ਹੌਲੀ ਡਿਪ੍ਰੈਸਨ ਘੱਟ ਹੋਣ ਲੱਗਾ। ਦੂਜੇ ਪਾਸੇ ਯੂਨੀਵਰਸਿਟੀ ਆਫ ਸਿਡਨੀ ਦੇ ਪ੍ਰੋਫੈਸਰ ਹੈਨਰੀ ਵੀ ਕਹਿੰਦੇ ਹਨ ਕਿ ਇਸ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ ਕਿ ਇਨਸਾਨ ਦਾ ਪਿਸਾਬ ਉਸ ਦੀ ਸਿਹਤ ਲਈ ਫਾਇਦੇਮੰਦ
ਹੈ।