ਕੈਨੇਡਾ ‘ਚ ਕੋਰੋਨਾਵਾਇਰਸ ਦਾ 12ਵਾਂ ਮਾਮਲਾ ਆਇਆ ਸਾਹਮਣੇ

0
1656

ਟੋਰਾਂਟੋ: ਓਨਟਾਰੀਓ ਦੇ ਪਬਲਿਕ ਸਿਹਤ ਅਧਿਕਾਰੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਕ ਔਰਤ, ਜਿਸ ਨੇ ਹਾਲ ਹੀ ਵਿਚ ਇਰਾਨ ਦੀ ਯਾਤਰਾ ਕੀਤੀ ਹੈ, ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਉਹਨਾਂ ਦੱਸਿਆ ਕਿ ਇਹ ਓਨਟਾਰੀਓ ਦਾ ਪੰਜਵਾਂ ਤੇ ਪੂਰੇ ਕੈਨੇਡਾ ਦਾ ੧੨ਵਾਂ ਕੋਵਿਡ-੧੯ ਸਬੰਧੀ ਮਾਮਲਾ ਹੈ। ਡਾਕਟਰ ਡੇਵਿਡ ਵਿਲੀਅਮਜ਼ ਇਸ ਦੌਰਾਨ ਟੋਰਾਂਟੋ ਅਧਾਰਤ ਮਾਮਲੇ ਬਾਰੇ ਕੁਝ ਵੇਰਵੇ ਦਿੱਤੇ, ਜਿਸ ਵਿਚ ਇਕ ੬੦ ਸਾਲਾਂ ਵੀ ਸ਼ਾਮਲ ਸੀ। ਇਸ ਦੌਰਾਨ ਸੂਬੇ ਦੇ ਸਿਹਤ ਵਿਭਾਗ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਤਾਜ਼ਾ ਮਾਮਲਾ ਸੋਮਵਾਰ ਨੂੰ ਉਸ ਵੇਲੇ ਸਾਹਮਣੇ ਆਇਆ ਜਦੋਂ ਔਰਤ ਸਥਾਨਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਪਹੁੰਚੀ। ਹਾਲਾਂਕਿ ਕੋਵਿਡ-੧੯ ਦੇ ਇਸ ਤੋਂ ਪਹਿਲਾਂ ਦੇ ਮਾਮਲੇ ਵਿਚ ਪਤਾ ਲੱਗਿਆ ਸੀ ਕਿ ਮਰੀਜ਼ ਨੇ ਕੁਝ ਸਮਾਂ ਪਹਿਲਾਂ ਚੀਨ ਵਿਚ ਸਮਾਂ ਬਿਤਾਇਆ ਸੀ, ਜਿਥੇ ਇਸ ਵਾਇਰਸ ਦਾ ਕੇਂਦਰ
ਹੈ।
ਚੀਨ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਮ੍ਰਿਤਕਾਂ ਦੀ ਗਿਣਤੀ ੨,੭੪੪ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੱਖਣੀ ਕੋਰੀਆ ਵਿਚ ਵੀ
ਨਵੇਂ ੩੩੪ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉਂਝ ਇੱਥੇ ਮਰਨ ਵਾਲਿਆਂ ਦੀ ਗਿਣਤੀ ੧੩ ਹੈ। ਵਿਲੀਅਮਜ਼ ਨੇ
ਕਿਹਾ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਟੋਰਾਂਟੋ ਦੀ ਰਹਿਣ ਵਾਲੀ ਔਰਤ ਹਾਲ ਦੇ ਦਿਨਾਂ ਵਿਚ ਈਰਾਨ
ਦੀ ਯਾਤਰਾ ਕੀਤੀ ਸੀ।