ਸਿੰਗਲ ਔਰਤਾਂ ਦੀ ਵੱਖਰੀ ਹੀ ਹੁੰਦੀ ਹੈ ਦੁਨੀਆ

0
1350

ਪਿਆਰ ਵਿਚ ਪੈਣਾ ਅਤੇ ਵਿਆਹ ਕਰਨਾ ਬੜਾ ਆਨੰਦਦਾਇਕ ਪਲ ਹੁੰਦਾ ਹੈ ਪਰ ਅੱਜਕਲ ਬਹੁਤੀਆਂ ਔਰਤਾਂ ਵਿਆਹ ਦੇ ਝਮੇਲਿਆਂ ਤੋਂ ਦੂਰ ਰਹਿਣਾ ਚਾਹੁੰਦੀਆਂ ਹਨ। ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਿੰਗਲ ਔਰਤਾਂ, ਸਿੰਗਲ ਮਰਦਾਂ ਦੇ ਮੁਕਾਬਲੇ ਵਧੇਰੇ ਖੁਸ਼ ਰਹਿੰਦੀਆਂ ਹਨ।
ਖੋਜ ਤੋਂ ਇਹ ਪਤਾ ਲੱਗਾ ਹੈ ਕਿ ਸਿੰਗਲ ਔਰਤਾਂ ਮਰਦ ਪਾਰਟਨਰ ਤਲਾਸ਼ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੀਆਂ। ਉਥੇ ਮਰਦ ਸਿੰਗਲ ਹੋਣ ਤੋਂ ਖੁਸ਼ ਨਹੀਂ ਰਹਿੰਦੇ ਅਤੇ ਪਾਰਟਨਰ ਦੀ ਭਾਲ ਵਿਚ ਰਹਿੰਦੇ ਹਨ। ਇੰਗਲੈਂਡ ਦੀ ਅਕਸੈੱਸ ਯੂਨੀਵਰਸਿਟੀ ‘ਚ ਇਕ ਖੋਜ ਕੀਤੀ ਗਈ ਹੈ। ਮੁੱਖ ਖੋਜਕਾਰ ਪ੍ਰੋ. ਐਮਿਲੀ ਨੇ ਕਿਹਾ ਕਿ ਇਸ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ੬੧ ਫੀਸਦੀ ਸਿੰਗਲ ਔਰਤਾਂ ਬਿਨਾਂ ਕਿਸੇ ਸਾਥੀ ਦੇ ਕਾਫੀ ਖੁਸ਼ ਹਨ, ਜਦੋਂ ਕਿ ੪੯ ਫੀਸਦੀ ਮਰਦਾਂ ਨੇ ਹੀ ਸਿੰਗਲ ਰਹਿੰਦੇ ਖੁਸ਼ ਅਤੇ ਸੁਤੰਤਰ ਹੋਣ ਦੀ ਗੱਲ ਆਖੀ।
ਇਸ ਸਰਵੇ ਵਿਚ ਇਹ ਵੀ ਪਤਾ ਲੱਗਾ ਕਿ ਕਰੀਬ ੭੫ ਫੀਸਦੀ ਸਿੰਗਲ ਔਰਤਾਂ ਨੇ ਕਈ ਸਾਥੀ ਲੱਭਣ ਦਾ ਯਤਨ ਵੀ ਨਹੀਂ ਕੀਤਾ।
ਉੱਥੇ ਹੀ ਇੰਝ ਕਰਨ ਵਾਲੇ ਮਰਦ ੬੫ ਵੀਸਦੀ ਸਨ। ਕੀ ਹੋ ਵਜਾ ਐਮਿਲੀ ਦਾ ਕਹਿਣਾ ਹੈ ਕਿ ਸਿੰਗਲ ਔਰਤਾਂ ਨਾਲ ਗੱਲਬਾਤ ਅਤੇ ਉਨ੍ਹਾਂ ਦੀ ਮਾਨਸਿਕਤਾ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਉਹ ਇਸ ਲਈ ਸਿੰਗਲ- ਰਹਿਣਾ ਚਾਹੁੰਦੀਆਂ ਹਨ ਕਿਉਂਕਿ ਰਿਲੇਸ਼ਨਸ਼ਿਪ ‘ਚ ਰਹਿਣ ਅਤੇ ਵਿਆਹ ਕਰ ਕੇ ਘਰ ਵਸਾਉਣ ‘ਚ ਉਹ ਵਧੇਰੇ ਸਮੱਸਿਆ ਮਹਿਸੂਸ ਕਰਦੀਆਂ ਹਨ।
ਇਹ ਸਮੱਸਿਆ ਘਰ ਸੰਭਾਲਣ, ਬੱਚਿਆਂ ਨੂੰ ਜੰਮਣ ਅਤੇ ਪਰਿਵਾਰ ਨਾਲ ਜੁੜੀਆਂ ਹੋਰ ਜ਼ਿੰਮੇਵਾਰੀਆਂ ਨਾਲ ਸਬੰਧਤ ਦੇਖੀਆਂ ਗਈਆਂ। ਉਹ ਦੋਸਤੀ ਦਾ ਰਿਸ਼ਤਾ ਬਣਾਉਂਦੀਆਂ ਹਨ। ਸਮਾਜਿਕ ਕਾਰਜਾਂ ‘ਚ ਚੁਲੇਵਾਂ ਰਿਸਰਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਿੰਗਲ ਔਰਤਾਂ ਆਪਣੇ-ਆਪ ਨੂੰ ਸਮਾਜਿਕ ਕਾਰਜਾਂ ‘ਚ ਜ਼ਿਆਦਾ ਵਿਅਸਤ ਰੱਖਦੀਆਂ ਹਨ।
ਇਸ ਨਾਲ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸਮਾਜਿਕ ਸਰਗਰਮੀਆਂ ‘ਚ ਸ਼ਾਮਲ ਹੋ ਕੇ ਉਹ ਦੂਜਿਆਂ ਦੇ ਮੁਕਾਬਲੇ ਖਾਸ ਕੰਮ ਕਰ ਰਹੀਆਂ ਹਨ ਅਤੇ ਇਸ ਨਾਲ ਉਨ੍ਹਾਂ ਦੀ ਵੱਖਰੀ ਹੀ ਪਛਾਣ ਬਣ ਰਹੀ
ਹੈ।
ਸੂਰਜ ਪਾਂਡੇ