ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਤੋਂ ਠੀਕ ਪਹਿਲੇ ਮਹਾਦੋਸ਼ ਦੇ ਵਿਚਾਲੇ, ਸਟੇਟ ਆਫ ਦਿ ਯੂਨੀਅਨ ਸੰਬੋਧਨ ਦੇ ਤਹਿਤ ਸੰਸਦ ਦੇ ਦੋਵੇਂ ਸਦਨਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਟਰੰਪ ਨੇ ਸੰਬੋਧਨ ਸ਼ੁਰੂ ਕਰਨ ਤੋਂ ਪਹਿਲਾਂ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਸਵਾਗਤ ਦੇ ਤੌਰ ਤੇ ਉਨਾਂ ਨਾਲ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ ਪਰ ਟਰੰਪ ਨੇ ਉਨਾਂ ਨੂੰ ਨਜ਼ਰਅੰਦਾਜ ਕਰ ਦਿੱਤਾ। ਇਸ ਦੇ ਬਾਅਦ ਜਿਵੇਂ ਹੀ ਟਰੰਪ ਨੇ ਭਾਸ਼ਟ ਖ਼ਤਮ ਕੀਤਾ ਪੇਲੋਸੀ ਨੇ ਸੰਸਦ ਵਿੱਚ ਉਨਾਂ ਦੀ ਸੰਬੋਧਨ ਦੀ ਕਾਪੀ ਪਾੜ ਦਿੱਤੀ।
ਟਰੰਪ ਦੀ ਜਿੱਤ ਪੱਕੀ:
ਟਰੰਪ ਦੀ ਸੀਨੇਟ ਵਿੱਚ ਮਹਾਂਦੋਸ਼ੀ ਦੀ ਸੁਣਵਾਈ ਵਿੱਚ ਜਿੱਤ ਪੱਕੀ ਮੰਨੀ ਜਾ ਰਹੀ ਹੈ। ਟਰੰਪ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਕਈ ਹਫ਼ਤਿਆਂ ਦੀ ਜਾਂਚ ਤੋਂ ਬਾਅਦ ਡੈਮੋਕਰੇਟਿਕ ਪਾਰਟੀ ਦੀ ਬਹੁਮਤ ਵਾਲੇ ਹਾਊਸ ਆਫ਼ ਰਿਪਰੈਜੈਂਟੇਟਿਵਜ਼ ਨੇ ਦਸੰਬਰ ਵਿੱਚ ਰਾਸ਼ਟਰਪਤੀ ਉਤੇ ਅਹੁੱਦੇ ਦੀ ਦੁਰਵਰਤੋਂ ਕਰਨ ਅਤੇ ਕਾਂਗਰਸ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਾਇਆ ਸੀ।