ਰਾਮ ਮੰਦਰ ਦੇ ਨਿਰਮਾਣ ਲਈ 15 ਮੈਂਬਰੀ ਟਰੱਸਟ ਬਣਾਇਆ

0
1042

ਦਿਲੀ: ਅਯੁੱਧਿਆ ਵਿਚ ਸ਼ਾਨਦਾਰ ਰਾਮ ਮੰਦਰ ਦੇ ਨਿਰਮਾਣ ਲਈ ਟਰੱਸਟ ਦਾ ਗਠਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿਚ ਟਰੱਸਟ ਦੇ ਗਠਨ ਦਾ ਐਲਾਨ ਕੀਤਾ। ‘ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਦੇ ਨਾਂ ਨਾਲ ਗਠਿਤ ਇਸ ੧੫ ਮੈਂਬਰੀ ਟਰੱਸਟ ਵਿਚ ਇਕ ਟਰੱਸਟੀ ਲਾਜ਼ਮੀ ਰੂਪ ਵਿਚ ਦਲਿਤ ਹੋਵੇਗਾ। ਟਰੱਸਟ ਦੀ ਡੀਡ ਵਿਚ ਹੀ ਇਸ ਦੇ ਨੌਂ ਮੈਂਬਰਾਂ ਦੇ ਨਾਂ ਦੇ ਦਿੱਤੇ ਗਏ ਹਨ ਜਿਨ੍ਹਾਂ ਵਿਚ ਸੁਪਰੀਮ ਕੋਰਟ ਵਿਚ ਹਿੰਦੂ ਧਿਰ ਦੇ ਵਕੀਲ ਕੇ ਪਰਾਸਰਨ ਦਾ ਨਾਂ ਸਭ ਤੋਂ ਉਪਰ ਹੈ। ਇਸ ਦੇ ਨਾਲ ਹੀ ੧੯੮੯ ਵਿਚ ਰਾਮ ਮੰਦਰ ਦੀ ਨੀਂਹ ਰੱਖਣ ਵਾਲੇ ਦਲਿਤ ਕਾਮੇਸ਼ਵਰ ਚੌਪਾਲ ਦਾ ਨਾਂ ਵੀ ਇਸ ਵਿਚ ਸ਼ਾਮਲ ਹੈ। ਗ੍ਰਹਿ ਮੰਤਰਾਲੇ ਦੇ ਅਪਰ ਸਕੱਤਰ ਖੇਲਾ ਰਾਮ ਮੁਰਮੂ ਨੇ ਬੁੱਧਵਾਰ ਨੂੰ ੧੦੦ ਰੁਪਏ ਦੇ ਅਸ਼ਟਾਮ ਪੇਪਰ ‘ਤੇ ਟਰੱਸਟ ਨੂੰ ਰਜਿਸਟਰਡ ਕਰਵਾਇਆ ਤੇ ਫਿਰ ਉਸ ਨੂੰ ਇੱਕ ਰੁਪਏ ਵਿੱਚ ਪਰਾ ਸਰਨ ਨੂੰ ਤਬਦੀਲ ਕਰ ਦਿੱਤਾ। ਟਰੱਸਟ ਦੀ ਡੀਡ ਵਿੱਚ ਹੀ ਸਾਫ਼ ਕਰ ਦਿੱਤਾ ਹੈ ਕਿ ਇਸ ਦੇ ਗਠਨ ਤੋਂ ਬਾਅਦ ਸਰਕਾਰ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੋਵੇਗੀ ਯਾਨੀ ਇਹ ਸਰਕਾਰੀ ਦਖ਼ਲ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ।