ਅਮਰੀਕੀ ਸਿੱਖ ਅੰਮ੍ਰਿਤ ਸਿੰਘ ਬਣੇ ਹੈਰਿਸ ਕਾਊਂਟੀ ਦੇ ਡਿਪਟੀ ਕਾਂਸਟੇਬਲ

0
1033

ਹਿਊਸਟਨ: ਭਾਰਤੀ ਮੂਲ ਦੇ ਇਕ ਅਮਰੀਕੀ ਸਿੱਖ ਨਾਗਰਿਕ ਅੰਮ੍ਰਿਤ ਸਿੰਘ ਨੇ ਅਮਰੀਕੀ ਸੂਬੇ ਟੈਕਸਾਸ ਦੇ ਹੈਰਿਸ ਕਾਊਂਟੀ ਵਿਖੇ ਡਿਪਟੀ ਕਾਂਸਟੇਬਲ ਬਣ ਕੇ ਇਤਿਹਾਸ ਰਚ ਦਿੱਤਾ ਹੈ।
ਉਹ ਅਮਰੀਕਾ ‘ਚ ਪਹਿਲੇ ਪਗੜੀਧਾਰੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਹਨ। ਸਿਰਫ ੨੧ ਸਾਲਾਂ ਦੇ ਅੰਮ੍ਰਿਤ ਸਿੰਘ ਅਜਿਹੇ ਪਹਿਲੇ ਅਧਿਕਾਰੀ ਹੋਣਗੇ, ਜੋ ਡਿਊਟੀ ਦੌਰਾਨ ਪਗੜੀ, ਦਾੜ੍ਹੀ ਤੇ ਲੰਮੇ ਵਾਲ ਰੱਖ ਸਕਣਗੇ। ਇਸ ਨੀਤੀ ਮੁਤਾਬਕ ਹੈਟਿਸ ਕਾਊਂਟੀ ਦੇ ਲਗਭਗ ੭ ਕਾਂਸਟੇਬਲ ਦਫਤਰਾਂ ‘ਚ ਅਧਿਕਾਰੀ ਵਰਦੀ ਨਾਲ ਆਪਣੇ ਧਾਰਮਿਕ ਚਿੰਨ੍ਹ ਧਾਰਨ ਕਰ ਸਕਦੇ ਹਨ।