ਇਕਵਾ ਵਲੋਂ ਸਰੀ ਵਿਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਰੋਸ ਰੈਲੀ

0
1704

ਐਬਟਸਫੋਰਡ: ਇਕਵਾ ਵਲੋਂ ਬੰਬੇ ਬੈਂਕੁਟ ਹਾਲ ਵਿਖੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਅਤੇ ਸੀ.ਏ.ਏ. ਅਤੇ ਐਨ.ਸੀ.ਆਰ. ਦੇ ਵਿਰੋਧ ‘ਚ ਰੋਸ ਰੈਲੀ ਕੱਢੀ ਗਈ, ਜਿਸ ‘ਚ ਖ਼ਰਾਬ ਮੌਸਮ ਦੇ ਬਾਵਜੂਦ ਐਸੋਸੀਏਸ਼ਨ ਮੈਂਬਰਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦਾ ਆਗਾਜ਼ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਢੇਸੀ ਨੇ ਮੌਜੂਦਾ ਭਾਜਪਾ ਸਰਕਾਰ ਦੀਆਂ ਅਸੰਵਿਧਾਨਿਕ ਨੀਤੀਆਂ ਅਤੇ ਕਾਲੇ ਕਾਨੂੰਨ ਦੀ ਨਿਖੇਧੀ ਕੀਤੀ। ਮੀਡੀਆ ਸਕੱਤਰ ਸੁਰਿੰਦਰ ਸੰਘਾ ਨੇ ਆਪਣੇ ਸੰਬੋਧਨ ‘ਚ ਬਹੁਤ ਵਿਸਥਾਰ ਨਾਲ ਸੰਘੀ ਸਰਕਾਰ ਦੀਆਂ ਕੋਝੀਆਂ ਲੋਕ ਵਿਰੋਧੀ ਨੀਤੀਆਂ, ਵਿਦਿਆਰਥੀਆਂ ਦੀ ਨਕਾਬ ਪੋਸ਼ਾਂ ਵਲੋਂ ਬੇਰਹਿਮੀ ਨਾਲ ਕੁੱਟ ਮਾਰ, ਪੁਲਿਸ ਵਲੋਂ ਗੁੰਡਾ ਅਨਸਰਾਂ ਵਿਰੁੱਧ ਕੋਈ ਕਾਰਵਾਈ ਨਾ ਕਰਨਾ ਆਦਿ ਦੀ ਬਹੁਤ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਅਤੇ ਇਸ ਖ਼ਿਲਾਫ਼ ਇਕ ਮੰਚ ‘ਤੇ ਇਕੱਠੇ ਹੋਣ ਲਈ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ।
ਇਸ ਮੌਕੇ ਕਾਮਰੇਡ ਹਰਦੇਵ ਸਿੰਘ, ਸਾਬਕਾ ਮੰਤਰੀ ਗੁਰਵਿੰਦਰ ਸਿੰਘ ਅਟਵਾਲ, ਜਸਵਿੰਦਰ ਸਿੰਘ ਦੰਦੀਵਾਲ, ਮੋਹਨ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਤਿੰਦਰ ਮੱਲ੍ਹੀ ਅਤੇ ਪਾਲ ਬਿਲਗਾ ਨੇ ਇਨਕਲਾਬੀ ਗੀਤਾਂ ਰਾਹੀ ਮਾਹੌਲ ਜੋਸ਼ੀਲਾ ਬਣਾ ਦਿੱਤਾ . ਅਖੀਰ ‘ਚ ਮੀਤ ਪ੍ਰਧਾਨ ਪਰਮਜੀਤ ਸਿੰਘ ਗਾਂਧਰੀ ਨੇ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ
ਕੀਤਾ।