ਕੈਨੇਡਾ ‘ਚ ਪੰਜਾਬੀ ਨੇ ਕਤਲ ਦਾ ਗੁਨਾਹ ਕਬੂਲਿਆ

0
1672

ਐਬਟਸਫੋਰਡ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਦੇ ਅਨੀਲ ਸੰਘੇੜਾ ਨੇ ਬਿ†ਸ਼ਿ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਮਾਰਗਟ ਫਲੈਮਿੰਗ ਅੱਗੇ ਪੇਸ਼ ਹੋ ਕੇ ਪ੍ਰਦੀਪ ਟੈਰੀ ਦੂਲੇ ਦਾ ਕਤਲ ਦਾ ਗੁਨਾਹ ਸਵੀਕਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ਵਲੋਂ ਸਜ਼ਾ ਸੁਣਾਉਣ ਦੀ ਤਰੀਕ ਬਾਅਦ ਵਿਚ ਮੁਕੱਰਰ ਕੀਤੀ ਜਾਵੇਗੀ। ਘਟਨਾ ੧੫ ਅਪ੍ਰੈਲ, ੨੦੧੭ ਦੀ ਹੈ, ਜਦੋਂ ਵੈਨਕੂਵਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਰੇਜ਼ਰ ਵਿਊ ਹਾਲ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੈ। ਉਸ ਸਮੇਂ ਹਾਲ ਵਿਚ ਇਕ ਵਿਆਹ ਸਮਾਗਮ ਦੀ ਪਾਰਟੀ ਚੱਲ ਰਹੀ ਸੀ। ਮ੍ਰਿਤਕ ਪ੍ਰਦੀਪ ਟੈਰੀ ਦੂਲੇ ਇਕ ਮਹਿਮਾਨ ਵਜੋਂ ਵਿਆਹ ਦੀ ਪਾਰਟੀ ‘ਤੇ ਗਿਆ ਸੀ। ਪਹਿਲਾਂ ਤਾਂ ਪੁਲਿਸ ਨੇ ਉਸ ਦੀ ਮੌਤ ਨੂੰ ਕੁਦਰਤੀ ਸਮਝਿਆ ਸੀ ਪਰ ਬਾਅਦ ਵਿਚ ਪੁਲਿਸ ਦੇ ਹੱਥ ਕੁਝ ਅਜਿਹੇ ਸਬੂਤ ਲੱਗੇ ਕਿ ਪੁਲਿਸ ਨੇ ਪ੍ਰਦੀਪ ਦੂਲੇ ਦਾ ਕਤਲ ਹੋਇਆ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਖ਼ਤਾ ਸਬੂਤਾਂ ‘ਤੇ ੧੦ ਹਫ਼ਤੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਅਨੀਲ ਸੰਘੇੜਾ ਨੂੰ ੨੮ ਜੂਨ, ੨੦੧੭ ਨੂੰ ਪ੍ਰਦੀਪ ਟੈਰੀ ਦੂਲੇ ਦੇ ਕਤਲ ਦੇ ਦੋਸ਼ ਵਿਚ ਗਿ@ਫ਼ਤਾਰ ਕਰ ਲਿਆ ਸੀ। ਤਕਰੀਬਨ ਪੌਣੇ ਤਿੰਨ ਸਾਲ ਬਾਅਦ ਅੱਜ ਅਦਾਲਤ ਵਿਚ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ।+