ਕੈਨੇਡਾ ਦੂਤਘਰ ਪੰਜਾਬ ‘ਚ ਲਗਾਏਗਾ ਸੈਮਾਨਰ

0
1064

ਅੰਮ੍ਰਿਤਸਰ: ਪੰਜਾਬ ਤੋਂ ਪੜ੍ਹਾਈ, ਕੰਮ, ਆਵਾਸ ਅਤੇ ਘੁੰਮਣ-ਫਿਰਨ ਲਈ ਕੈਨੇਡਾ ਜਾਣ ਦੀ ਚਾਹਤ ਰੱਖਣ ਵਾਲੇ ਲੋਕਾਂ ਨੂੰ ਕੁਝ ਏਜੰਟਾਂ ਦੀਆਂ ਮੋਮੋਠੱਗਣੀਆਂ ਗੱਲਾਂ ਅਤੇ ਧੋਖੇ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੈਨੇਡਾ ਦੇ ਦੂਤਘਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਕੈਨੇਡਾ ਦੂਤਘਰ ਦੇ ਆਵਾਸ ਪ੍ਰੋਗਰਾਮ ਮੈਨੇਜਰ ਏਲਕ ਐਡਮਸਕੀ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਅਜਿਹੇ ਸੈਮੀਨਾਰ ਲਾ ਕੇ ਵੱਧ ਤੋਂ ਵੱਧ ਜਾਣਕਾਰੀ ਲੋਕਾਂ ਨੂੰ ਦੇਣਗੇ। ਇਸ ਮੌਕੇ ਪੰਜਾਬ ਦੇ ਸਕਿੱਲ ਡਿਵੈਲਪਮੈਂਟ ਸਲਾਹਕਾਰ ਸੰਦੀਪ ਕੌੜਾ ਨੇ ਕਿਹਾ ਕਿ ਅੱਜ ਭਾਰਤ ਸਭ ਤੋਂ ਵੱਧ ਨੌਜਵਾਨਾਂ ਦੀ ਅਬਾਦੀ ਵਾਲਾ ਦੇਸ਼ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਹੁਨਰਮੰਦ ਸਿੱਖਿਆ ਦੇ ਕੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤਕ ਕਾਰੋਬਾਰ ਤੇ ਕੰਮ ਲਈ ਭੇਜ ਸਕੀਏ। ਉਨ੍ਹਾਂ ਕਿਹਾ ਕਿ ਜਰਮਨ, ਜਾਪਾਨ ਅਤੇ ਕੈਨੇਡਾ ਨਾਲ ਪੰਜਾਬ ਸਰਕਾਰ ਨੇ ਇਸ ਬਾਰੇ ਕਈ ਸਮਝੌਤੇ ਕੀਤੇ ਹਨ, ਜਿਸ ਰਾਹੀਂ ਅਸੀਂ ਉਕਤ ਦੇਸ਼ਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਸਿੱਖਿਅਤ ਨੌਜਵਾਨ ਤਿਆਰ ਕਰਕੇ ਦਿਆਂਗੇ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਨੌਜਵਾਨਾਂ ਨੂੰ ਕਿਰਤ ਸੱਭਿਆਚਾਰ ਅਪਨਾਉਣ ਦੀ ਲੋੜ ‘ਤੇ ਜ਼ੋਰ ਦਿੰਦੇ ਕਿਹਾ ਕਿ ਜਦ ਤਕ ਤੁਸੀਂ ਹੱਥੀਂ ਕੰਮ ਕਰਨ ਦੀ ਆਦਤ ਨਹੀਂ ਪਾਉਂਦੇ, ਤਦ ਤਕ ਕਾਮਯਾਬ ਨਹੀਂ ਹੋ ਸਕਦੇ। ਕੈਨੇਡਾ ਦੇ ਮਾਈਗ੍ਰੇਸ਼ਨ ਆਊਟਰੀਚ ਅਫਸਰ ਅਨਿੰਦਿਤਾ ਬੁਰਾਗੈਨ ਅਤੇ ਅੰਜਲੀ ਗਿੱਲ ਨੇ ਕੈਨੇਡਾ ਦੇ ਪੜ੍ਹਾਈ, ਵਰਕ, ਆਵਾਸ, ਵਿਜ਼ਟਰ ਵੀਜ਼ੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਕਿਹਾ ਕਿ ਵੀਜ਼ਾ ਫਾਰਮ ਆਨਲਾਈਨ ਭਰਨ ਨੂੰ ਪਹਿਲ ਦਿਓ, ਕਿਉਂਕਿ ਇਹ ਛੇਤੀ ਅਤੇ ਸੌਖਾ ਨਿਪਟਾਇਆ ਜਾਣ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਫਾਰਮ ਵਿਚ ਏਜੰਟ ਦਾ ਫੋਨ ਨੰਬਰ, ਈਮੇਲ ਜਾਂ ਪਤਾ ਨਾ ਦਿਓ, ਕਿਉਂਕਿ ਇਸ ਨਾਲ ਦੂਤਘਰ ਨੂੰ ਕਈ ਵਾਰ ਜਾਣਕਾਰੀ ਦੇਰ ਨਾਲ ਜਾਂ ਗ਼ਲਤ ਮਿਲਦੀ ਹੈ, ਜੋ ਵੀਜ਼ਾ ਬਿਨੈ ਪੱਤਰ ਰੱਦ ਹੋਣ ਦਾ ਕਾਰਨ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਜ਼ਟਰ ਵੀਜ਼ੇ ਲਈ ਕੈਨੇਡਾ ਜਾਣ ਦਾ ਮਕਸਦ, ਸੱਦਾ ਪੱਤਰ ਜਾਂ ਘੁੰਮਣ ਵਾਲੀਆਂ ਥਾਵਾਂ ਦਾ ਤਾਰੀਕਵਾਰ ਵਰਣਨ, ਫੰਡਾਂ ਦਾ ਵਿਸਥਾਰ, ਛੁੱਟੀ ਦੀ ਪ੍ਰਵਾਨਗੀ, ਰੱਦ ਹੋਏ ਵੀਜ਼ੇ ਬਿਨੈ ਪੱਤਰ ਸਬੰਧੀ ਵੀ ਜਾਣਕਾਰੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਪੜ੍ਹਾਈ ਲਈ ਕੈਨੇਡਾ ਜਾਣ ਵੇਲੇ ਕਾਲਜ ਜਾਂ ਯੂਨੀਵਰਸਿਟੀ ਤੋਂ ਪ੍ਰਵਾਨਗੀ ਪੱਤਰ, ਫੰਡ, ਟਰਾਂਸਕਿ@ਪਟ ਆਦਿ ਜ਼ਰੂਰ ਬਿਨੈ ਪੱਤਰ ਨਾਲ ਲਗਾਓ। ਵੀਜ਼ਾ ਮਾਹਰਾਂ ਨੇ ਦੱਸਿਆ ਕਿ ਬੱਚੇ ਪੜ੍ਹਾਈ ਦੌਰਾਨ ਹਫ਼ਤੇ ਵਿਚ ਕੇਵਲ ੨੦ ਘੰਟੇ ਕੰਮ ਕਰ ਸਕਦੇ ਹਨ, ਪਰ ਛੁੱਟੀਆਂ ਵਿਚ ਇਹ ਸਮਾਂ ਵਧਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਬੱਚਾ ਕਾਲਜ ਜਾਂ ਯੂਨੀਵਰਸਿਟੀ ਕੈਂਪਸ ਵਿਚ ਵੀ ਕੰਮ ਕਰਦਾ ਹੈ ਤਾਂ ਵੀ ਕੰਮ ਲਈ ਵੱਧ ਸਮਾਂ ਮਿਲ ਸਕਦਾ ਹੈ।