ਐਡਮਿੰਟਨ: ਕੈਨੇਡਾ ਸਰਕਾਰ ਹੁਣ ਆਪਣੀ ਨਵੀ ਯੋਜਨਾ ਅਨੁਸਾਰ ਦੁਨੀਆ ਦੇ ਕਿਸੇ ਵੀ ਹੁਨਰਮੰਦ ਕਾਮੇ ਨੂੰ ਵਰਕ ਪਰਮਿੰਟ ਦੇਣ ‘ਚ ਦੇਰ ਨਹੀਂ ਲਗਾਏਗੀ, ਬਲਕਿ ਪਾਸਪੋਰਟ ਦੇ ਨਾਲ ਕਿਸੇ ਆਈ.ਟੀ.ਆਈ. ਜਾ ਕਿਸੇ ਹੋਰ ਅਦਾਰੇ ਕੋਲੋਂ ਲਏ ਹੁਨਰਮੰਦ ਸਰਟੀਫਕੇਟ ਦੇ ਨਾਲ ਉਸ ਦਾ ਪੁਲਿਸ ਰਿਕਾਰਡ ਵੇਖ ਕੇ ਵੀਹ ਦਿਨਾਂ ‘ਚ ਹੀ ਕੈਨੇਡਾ ਦਾ ਵਰਕ ਪਰਮਿੰਟ ਜਾਰੀ ਕਰਨ ਜਾ ਰਹੀ ਹੈ। ਇਸ ਵਰਕ ਪਰਮਿਟ ਜਾਰੀ ਕਰਨ ਵੇਲੇ ਜਿਨ੍ਹਾਂ ਨੂੰ ਜੀ.ਐਸ. ਟੀ. ਤਹਿਤ ਪਰਮਿਟ ਜਾਰੀ ਹੋਇਆ ਹੋਵੇਗਾ, ਨੂੰ ਕੈਨੇਡਾ ਦੀ ਪੀ.ਆਰ. ਪਾਉਣ ਵੇਲੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਵੇਗੀ। ਇਸ ਪ੍ਰੋਗਾਮ ਦੇ ਸ਼ੁਰੂ ਹੁੰਦਿਆ ਹੀ ਸਭ ਤੋਂ ਵੱਧ ਲਾਭ ਪੰਜਾਬੀ ਮੁੰਡੇ ਤੇ ਕੁੜੀਆਂ ਨੂੰ ਮਿਲਣ ਦੀ ਆਸ ਲਗਾਈ ਜਾ ਰਹੀ ਹੈ। ਵਰਕ ਪਰਮਿੰਟ ‘ਚ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਹੋਵੇਗਾ ਜਿਨ੍ਹਾਂ ਨੇ ਕਿਸੇ ਯੋਗ ਆਈ.ਟੀ. ਆਈ. ਤੋਂ ਇਲੈਕਟਰੋਨਿਕ ਡਿਪਲੋਮਾ ਦੀ ਸਿਖਲਾਈ ਲੈ ਕੇ ਉਸ ਦੀ ਮੁਹਾਰਤ ਖੱਟੀ ਹੋਵੇ, ਭਾਵ ਉਹ ਇਸ ਖੇਤਰ ‘ਚ ਮਾਹਿਰ ਹੋਵੇ। ਕੈਨੇਡਾ ‘ਚ ਹਰ ਛੋਟੇ ਤੋਂ ਵੱਡੇ ਵਹੀਕਲ ਨੂੰ ਬਿਜਲੀ ਖੇਤਰ ‘ਚ ਤਬਦੀਲ ਕਰਨ ਦੀ ਯੋਜਨਾ ਹੈ ਤੇ ਤੇਲ ‘ਤੇ ਚੱਲਣ ਵਾਲੀਆਂ ਚੀਜ਼ਾਂ ਨੂੰ ਸੀਮਤ ਕੀਤਾ ਜਾ ਰਿਹਾ ਹੈ।