ਅਮਰੀਕਾ ‘ਚ ਸਿੱਖ ਨਫ਼ਰਤੀ ਅਪਰਾਧਾਂ ਦੇ ਸਭ ਤੋਂ ਵੱਧ ਸ਼ਿਕਾਰ

0
1778

ਵਾਸæਿੰਗਟਨ: ਐਫ਼.ਬੀ.ਆਈ. ਦੀ ਸਾਲਾਨਾ ਰਿਪੋਰਟ ਅਨੁਸਾਰ ਅਮਰੀਕਾ ‘ਚ ਯਹੂਦੀਆਂ ਤੇ ਮੁਸਲਮਾਨਾਂ ਤੋਂ ਬਾਅਦ ਸਿੱਖ ਭਾਈਚਾਰਾ ਸਭ ਤੋਂ ਵੱਧ ਨਫ਼ਰਤੀ ਅਪਰਾਧਾਂ (ਹੇਟ ਕ੍ਰਾਈਮ) ਦਾ ਸ਼ਿæਕਾਰ ਹੁੰਦਾ ਹੈ। ਐਫ਼.ਬੀ.ਆਈ. ਕੋਲ ਸਾਲ ੨੦੧੮ ‘ਚ ਅਜਿਹੇ ੬੦ ਮਾਮਲੇ ਆਏ। ਸੰਘੀ ਜਾਂਚ ਬਿਊਰੋ (ਐਫ਼.ਬੀ.ਆਈ.) ਨੇ ਕਿਹਾ ਕਿ ਦੇਸ਼ ਭਰ ‘ਚ ਬੀਤੇ ਸਾਲ ਕਾਨੂੰਨੀ ਏਜੰਸੀਆਂ ਵਲੋਂ ਕੁੱਲ ੭੧੨੦ ਨਫ਼ਰਤੀ ਅਪਰਾਧ ਦੇ ਮਾਮਲੇ ਦਰਜ ਕੀਤੇ ਗਏ, ਜੋ ੨੦੧੭ ਦੇ ੭,੧੭੫ ਮਾਮਲਿਆਂ ਦੇ ਮੁਕਾਬਲੇ ਕੁਝ ਘੱਟ ਹਨ। ਯਹੂਦੀਆਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਦੇ ਸਭ ਤੋਂ ਵੱਧ ੮੩੫ ਮਾਮਲੇ ਦਰਜ ਕੀਤੇ ਗਏ, ਜਿਸ ਤੋਂ ਬਾਅਦ ਮੁਸਲਮਾਨਾਂ ਖ਼ਿਲਾਫ਼ ੧੮੮ ਤੇ ਸਿੱਖਾਂ ਖ਼ਿਲਾਫ਼ ੬੦ ਮਾਮਲੇ ਸਾਹਮਣੇ ਆਏ ਹਨ। ਹੋਰਨਾਂ ਧਰਮਾਂ ਖ਼ਿਲਾਫ਼ ੯੧ ਨਫ਼ਰਤੀ ਅਪਰਾਧਾਂ ਦੇ ਮਾਮਲੇ ਸਾਹਮਣੇ ਆਏ, ਜਿਸ ‘ਚ ੧੨ ਹਿੰਦੂਆਂ ਖ਼ਿਲਾਫ਼ ਤੇ ੧੦ ਬੁੱਧ ਧਰਮ ਵਿਰੋਧੀ ਸੀ। ਸਿੱਖਾਂ ਖ਼ਿਲਾਫ਼ ੬੪ ਅਪਰਾਧ ਹੋਏ, ਜਿਨ੍ਹਾਂ ‘ਚ ੪੯ ਮਾਮਲਿਆਂ ‘ਚ ਸ਼ੱਕ ਦੇ ਕੁਝ ਪਹਿਲੂਆਂ ਦੇ ਆਧਾਰ ‘ਤੇ ਜਾਣਕਾਰ ਅਪਰਾਧੀ ਦੀ ਪਛਾਣ ਹੋਈ ਹੈ।
੪੦੪੭ ਨਫ਼ਰਤੀ ਅਪਰਾਧ ਜਾਤ ‘ਤੇ ਆਧਾਰਿਤ ਹੋਏ, ਸਭ ਤੋਂ ਵੱਧ ੧੯੪੩ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਅਫ਼ਰੀਕੀ ਮੂਲ ਦੇ ਅਮਰੀਕੀਆਂ ਖ਼ਿਲਾਫ਼ ਹੋਈਆਂ।