ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਲਿਖੀ ਕਿਤਾਬ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਵਲੋਂ ਜਾਰੀ

0
1048

ਐਬਟਸਫੋਰਡ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ੧੨ ਲੇਖਕਾਂ ਵਲੋਂ ਅੰਗਰੇਜ਼ੀ ਵਿਚ ਲਿਖੀ ਕਿਤਾਬ ‘ਗੁਰੂ ਨਾਨਕ ਰਵੀਲਰ ਆਫ਼ ਟਰੁੱਥ’ ਬਿਟ੍ਰਿਸ਼ ਕੋਲੰਬੀਆ ਦੇ ਮੁੱਖ ਮੰਤਰੀ ਜੌਹਨ ਹੌਰਗਨ ਵਲੋਂ ਗੁਰਦੁਆਰਾ ਗੁਰੂ ਨਾਨਕ ਨਿਵਾਸ ਰਿਚਮੰਡ ਵਿਖੇ ਜਾਰੀ ਕੀਤੀ ਗਈ।
ਇਸ ਕਿਤਾਬ ਦੇ ਕੁੱਲ ੧੩ ਚੈਪਟਰ ਹਨ, ਜਿਨ੍ਹਾਂ ਨੂੰ ਉੱਘੇ ਲੇਖਕ ਡਾ. ਗੁਰਨਾਮ ਸਿੰਘ ਸੰਘੇੜਾ, ਮੇਜਰ ਜਸਬੀਰ ਸਿੰਘ, ਡਾ. ਬਲਵੰਤ ਸਿੰਘ ਢਿੱਲੋਂ, ਗਿਆਨ ਸਿੰਘ ਸੰਧੂ, ਸੁਤੰਤਰ ਸਿੰਘ ਬੱਲ, ਮੋਹਨਾਮ ਕੌਰ ਸ਼ੇਰਗਿੱਲ, ਬਲਪ੍ਰੀਤ ਸਿੰਘ ਬੋਪਾਰਾਏ, ਡਾ. ਅਮਰੀਕ ਸਿੰਘ ਰੱਖੜਾ, ਇੰਦਰਬੀਰ ਸਿੰਘ ਹੁੰਦਲ, ਸਤਨਾਮ ਸਿੰਘ ਜੌਹਲ, ਡਾ. ਕਾਲਾ ਸਿੰਘ ਤੇ ਬਲਵੰਤ ਸਿੰਘ ਸੰਘੇੜਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਸਲਫ਼ੇ ਨੂੰ ਬਿਆਨ ਕੀਤਾ ਹੈ। ਮੁੱਖ ਮੰਤਰੀ ਜੌਹਨ ਹੌਰਗਨ ਨੇ ਕਿਤਾਬ ਦੇ ਲੇਖਕਾਂ ਦਾ ਧੰਨਵਾਦ ਕਰਦੇ ਹੋਏ ਸਮੂਹ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਇਸ ਮੌਕੇ ਗੁਰਦੁਆਰੇ ਦੇ ਪ੍ਰਧਾਨ ਬਲਵੀਰ ਸਿੰਘ ਜਵੰਦਾ ਤੇ ਉੱਘੀ ਸਿੱਖ ਵਿਦਵਾਨ ਅਨੂਪ੍ਰੀਤ ਕੌਰ ਬੱਲ ਵੀ ਹਾਜ਼ਰ ਸਨ ।