ਠੱਗ ਲਾੜਿਆਂ ਤੋਂ ਪੀੜਤ ਕੁੜੀਆਂ ਹੀ ਪਾਸਪੋਰਟ ਦਫ਼ਤਰ ‘ਚ ਜਾਂਚ ਅਫਸਰ ਬਣੀਆਂ

0
1127

ਚੰਡੀਗੜ੍ਹ: ਧੋਖੇਬਾਜ਼ ਐੱਨ ਆਰ ਆਈ ਲਾੜਿਆਂ ਤੋਂ ਪੀੜਤ ਕੁੜੀਆਂ ਹੁਣ ਪਾਸਪੋਰਟ ਦਫ਼ਤਰ ਚੰਡਗੜ੍ਹ ਵਿੱਚ ਠੱਗ ਲਾੜਿਆ ਦੇ ਦੇਸ਼ਾਂ ਦੀ ਜਾਂਚ ਕਰਨ ਲਈ ਪੜਤਾਲੀਆਂ ਅਫ਼ਸਰਾਂ ਦੀ ਭੂਮਿਕਾ ਨਿਭਾ ਰਹੀਆਂ ਹਨ। ਖੇਤਰੀ ਪਾਸਪੋਰਟ ਅਫ਼ਸਰ ਸਿਬਾਸ਼ ਕਬੀਰਾਜ ਨੇ ਐੱਨਆਰਆਈ ਪਤੀਆਂ ਤੋਂ ਪੀੜਤ ਕੜੀਆਂ ਨੂੰ ਸੈਕਟਰ ੩੪ ਸਥਿਤ ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ‘ਤੇ ਬਕਾਇਦਾ ਇੱਕ ਦਾ ਦਫ਼ਤਰ ਮੁਹੱਈਆਂ ਕਰਵਾ ਦਿੱਤਾ ਹੈ, ਜਿਸ ਵਿੱਚ ਇਹ ਕੁੜੀਆਂ ਖੁਦ ਹੀ ਵਿਦੇਸ਼ੀ ਲਾੜਿਆ ਤੋਂ ਸਤਾਈਆਂ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਕੇਸ਼ਾਂ ਦੀ ਪੈਰਵੀਂ ਉਨ੍ਹਾਂ ਦੇ ਮਾਪਿਆ ਦੇ ਕੇਸਾਂ ਦੀ ਪੈਰਵੀ ਕਰਦੀਆਂ ਹਨ।
ਆਰਪੀਓ ਕਬੀਰਾਜ ਦੇ ਦੱਸਿਆ ਕ ਿਹਰ ਧੋਖੇਬਾਜ਼ ਐੱਨਆਰਆਈ ਲਾੜਿਆਂ ਤੋਂ ਪੀੜ੍ਹਤ ਕੁੜੀਆਂ ਹੀ ਅਜਿਹੇ ਹੋਰ ਕੇਸ਼ਾਂ ਵਿੱਚ ਪੜਤਾਲੀਆਂ ਵੱਲੋਂ ਇਥੇ ਤਾਇਨਾਤ ਕੀਤੀਆਂ ਹਨ। ਇਥੇ ਤੀਸਰੀ ਮੰਜ਼ਿਲ ਤੇ ਬਣਾਏ ਦਫ਼ਤਰ ਵਿੱਚ ਪ੍ਰਵੇਸ਼ ਕੀਤਾ ਤਾਂ ਇੱਥੇ ਤਾਇਨਾਤ ਕੀਤੀਆ ਗਈਆਂ ਪੜਤਾਲੀਆਂ ਅਫ਼ਸਰ ਕੁੜੀਆਂ ਇੱਕ ਪੀੜਤ ਲੜਕੀ ਦੇ ਪਿਤਾ ਤੋਂ ਕੇਸ ਦੀ ਜਾਣਕਾਰੀ ਹਾਸਲ ਕਰ ਰਹੀਆਂ ਸਨ। ਉਨ੍ਹਾਂ ਅੱਗੇ ਪਏ ਮੇਜ ਉੱਪਰ ਅਜਿਹੇ ਮਾਮਲਿਆਂ ਦੀਆਂ ਫਾਈਲਾਂ ਦੇ ਢੇਰ ਲੱਗੇ ਪਏ ਸਨ। ਮਾਨਸਾ ਦੀ ਅੰਮ੍ਰਿਤਪਾਲ ਕੌਰ ਤੇ ਹਰਿਆਣਾ ਦੀ ਰੇਨੂੰ ਨੇ ਦੱਸਿਆ ਕਿ ਐੱਨਆਰਆਈ ਪਤੀਆਂ ਵਿਰੁੱਧ ਲੰਮੀ ਲੜਾਈ ਲੜਨ ਤੋਂ ਬਾਅਦ ਉ੍ਹਨਾਂ ਅਜਿਹੀਆਂ ਹੋਰ ਪੀੜਤ ਕੁੜੀਆਂ ਲਈ ਰਾਹ ਦਸੇਰਾ ਬਣਨ ਦਾ ਮੁੱਢ ਬੱਝਣ ਬਾਰੇ ਦੱਸਿਆ ਕਿ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੀਆਂ ਅਜਿਹੀਆਂ ਪੀੜਤ ਕੁੜੀਆਂ ਨੇ ਵਸਟਐਪ ਤੇ ਇੱਕ ਗਰੁੱਪ ‘ਟੂਗੈਦਰ ਵਈ ਕੈਨ’ ਬਣਾਇਆ ਸੀ। ਜਿਸ ਵਿੱਚ ਉਨ੍ਹਾਂ ਦੋਵਾਂ ਸਮੇਤ ਪੁਣੇ ਦੀ ਰੂਪਾਲੀ ਤੇ ਸੁਮੇਰਾ ਪਾਰਕਰ, ਹਿਮਾਚਲ ਪ੍ਰਦੇਸ਼ ਦੀ ਰੀਤੂ ਆਦਿ ਮੋਹਰੀ ਰੋਲ ਨਿਭਾਉਂਦੀਆਂ ਹਨ।ਉਨ੍ਹਾਂ ਪਿੱਛਲੇ ਸਮੇਂ ਕੁੱਝ ਮਾਮਲਿਆਂ ਵਿੱਚ ਚੰਡੀਗੜ੍ਹ ਦੇ ਆਰਪੀਓ ਸਿਬਾਸ ਕਬੀਰਾਜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਕੁੜੀਆਂ ਦੇ ਦੁਖਾਂਤ ਸੁਣਨ ਤੋਂ ਬਾਅਦ ਧੋਖੇਬਾਜ਼ ਲਾੜਿਆਂ ਦੇ ਪਾਸਪੋਰਟ ਜ਼ਬਤ ਕਰਨ ਸਮੇਤ ਹੋਰ ਕਈ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਰਪੀਓ ਨੇ ਉਨ੍ਹਾਂ ਨੂੰ ਖੁਦ ਇਸ ਵਿੰਗ ਦੀ ਕਮਾਂਡ ਸੰਭਾਲਣ ਲਈ ਕਿਹਾ ਸੀ।
ਹੁਣ ਤੱਕ ਪੀੜਤ ਕੁੜੀਆਂ ਦੀਆਂ ੬੦੦ ਦੇ ਕਰੀਬ ਸ਼ਿਕਾਇਤਾਂ ਆ ਚੁੱਕੀਆਂ ਹਨ। ਉਹ ਇਹ ਕੇਸ ਖੁਦ ਦੇਖਦੀਆਂ ਹਨ ਤੇ ਪਾਸਪੋਰਟ ਐਕਟ ਦੀਆਂ ਸਾਰੀਆਂ ਬਾਰੀਕੀਆਂ ਤੋਂ ਪੂਰੀ ਤਰ੍ਹਾਂ ਜਾਣੂ
ਹਨ। ਉਹ ਖੁਦ ਹੀ ਧੋਖੇਬਾਜ ਲਾੜਿਆਂ ਵਿਰੁੱਧ ਬਣਦੀ ਕਾਰਵਾਈ ਜਿਵੇਂ ਪਾਸਪੋਰਟ ਜ਼ਬਤ ਕਰਨ, ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਡਿਪੋਰਟ ਕਰਵਾਉਣ, ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਚਲਾਉਦੀਆਂ ਹਨ।
ਉਨ੍ਹਾਂ ਦੱਸਿਆ ਕਿ ਕਈ ਕੁੜੀਆਂ ਵੀ ਲਾੜਿਆ ਨਾਲ ਧੋਖਾ ਕਰਦੀਆਂ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਉਹ ਲਾੜਿਆਂ ਦੇ ਹੱਕ ਵਿੱਚ ਵੀ ਭੁਗਤਦੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿਰਫ਼ ਪੰਜਾਬ ਦੀਆਂ ਕੁੜੀਆਂ ਹੀ ਐੱਨਆਰਆਈ ਲਾੜਿਆਂ ਤੋਂ ਪੀੜਤ ਸਨ ਪਰ ਹੁਣ ਹਰਿਆਣਾ ਸਮੇਤ ਕਈ ਹੋਰ ਰਾਜਾਂ ਦੀਆਂ ਕੁੜੀਆਂ ਵੀ ਅਜਿਹੇ ਦੁਖਾਂਤ ਦਾ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾ ਠੱਗ ਲਾੜੇ ਕੈਨੇਡਾ, ਆਸਟ੍ਰੇਲੀਆ ਅਤੇ ਇਟਲੀ ਦੇਸ਼ਾਂ ਨਾਲ ਸਬੰਧਿਤ ਹਨ।
ਆਰਪੀਓ ਸਿਬਾਸ਼ ਕਬੀਰਾਜ ਨੇ ਕਿਹਾ ਕਿ ਉਨ੍ਹਾਂ ਦਾ ਇਹ ਤਜਰਬਾ ਬੜਾ ਕਾਮਯਾਬ ਹੋਇਆ ਹੈ ਅਤੇ ਪੜੀਆਂ-ਲਿਖੀਆਂ ਪੀੜਤ ਕੁੜੀਆਂ ਹੋਰ ਪੀੜਤ ਲੜਕੀਆਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਉਨ੍ਹਾਂ ਇਸ ਮਾਮਲੇ ਵਿਚ ਕਈ ਹੋਰ ਵੱਡੇ ਫੈਸਲੇ ਲਏ ਹਨ।
ਤਰਲੋਚਨ ਸਿੰਘ