ਕੈਨੇਡਾ ‘ਚ 18 ਲੱਖ ਹੈਕਟੇਅਰ ਜੰਗਲਾਂ ਵਿਚਲੀ ਜ਼ਮੀਨ ਨੂੰ ਅੱਗ ਲੱਗੀ

0
1189

ਓਟਾਵਾ: ਕੈਨੇਡਾ ‘ਚ ਇਸ ਸਾਲ ਜੰਗਲਾਂ ‘ਚ ਲੱਗੀ ਅੱਗ ਕਾਰਨ ਹੁਣ ਤੱਕ ੧੮ ਲੱਖ ਹੈਕਟੇਅਰ ਜ਼ਮੀਨ ਸੜ ਗਈ ਹੈ। ਕੈਨੇਡਾ ਦੇ ਇੰਟਰ ਏਜੰਸੀ ਫਾਇਰ ਸਰਵਿਸ ਨੇ ਆਖਿਆ ਕਿ ਕੈਨੇਡਾ ‘ਚ ਕੁਲ ੨੫੪ ਵਾਰ ਜੰਗਲ ‘ਚ ਲੱਗੀ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ੭੫ ਹੋਰ ਦੀ ਨਿਗਰਾਨੀ ਕੀਤੀ ਗਈ। ਇਨ੍ਹਾਂ ‘ਚੋਂ ਅੱਧੇ ਤੋਂ ਜ਼ਿਆਦਾ ਅੱਗ ਲੱਗਣ ਦੀਆਂ ਘਟਨਾਵਾਂ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ
ਹੋਈਆਂ।
ਐਲਬਰਟਾ ਸੂਬੇ ‘ਚ ਇਸ ਸਾਲ ਕਿਸੇ ਵੀ ਹੋਰ ਸਿਟੀ ਜਾਂ ਖੇਤਰ ਦੀ ਤੁਲਨਾ ‘ਚ ਜ਼ਿਆਦਾ ਅੱਗ ਲੱਗੀ ਅਤੇ ਇਸ ਨੇ ਜ਼ਿਆਦਾ ਜ਼ਮੀਨ ਗੁਆਈ। ਇਸ ਦੀ ੯੫੫ ‘ਚੋਂ ਸਭ ਤੋਂ ਜ਼ਿਆਦਾ ਅੱਗ ਚਕੇਗ ਕ੍ਰੀਕ ‘ਚ ਲੱਗੀ, ਜਿਸ ਕਾਰਨ ਲਗਭਗ ੧੦ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਵੱਲੋਂ ਪਲਾਇਅਨ ਕਰਨਾ ਪਿਆ।