ਟਰੂਡੋ ਨੇ ਭਾਰਤੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

0
1322

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅੱਜ ਅਸੀਂ ਭਾਰਤ ਅਤੇ ਇੰਡੋ-ਕੈਨੇਡੀਅਨ ਲੋਕਾਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਦਾ ੭੩ਵਾਂ ਸੁਤੰਤਰਤਾ ਦਿਵਸ ਮਨਾਵਾਂਗੇ। ਪੀ. ਐੱਮ. ਟਰੂਡੋ ਨੇ ਅੱਗੇ ਆਖਿਆ ਕਿ ਕੈਨੇਡਾ ਨੂੰ ਮਾਣ ਹੈ ਕਿ ਉਨ੍ਹਾਂ ਦੇ ਭਾਰਤ ਵਰਗੇ ਦੇਸ਼ ਨਾਲ ਡਿਪਲੋਮੈਟਿਕ ਸਬੰਧ ਬਹੁਤ ਮਜ਼ਬੂਤ ਰਹੇ ਹਨ। ਅੱਜ, ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ। ਕੈਨੇਡਾ ਅਤੇ ਭਾਰਤ ਆਪਣੀ ਦੋਸਤੀ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਅਤੇ ਹਮੇਸ਼ਾ ਕਰਦੇ ਰਹਿਣਗੇ। ਉਨ੍ਹਾਂ ਨਾਲ ਹੀ ਕਿਹਾ ਕਰੀਬ ੧੦ ਲੱਖ ਭਾਰਤੀ, ਜਿਹੜੇ ਕਿ ਕੈਨੇਡਾ ‘ਚ ਰਹਿ ਰਹੇ ਹਨ ਉਹ ਕੈਨੇਡਾ ਨੂੰ ਆਪਣੇ ਘਰ ਆਖਦੇ ਹਨ।
ਟਰੂਡੋ ਨੇ ਅੱਗੇ ਆਖਿਆ ਕਿ ਕੈਨੇਡਾ ਹਮੇਸ਼ਾ ਦੀ ਤਰ੍ਹਾਂ ਅੱਗੇ ਵੀ ਭਾਰਤੀ ਦੇ ਨਾਲ ਆਪਸੀ ਰਿਸ਼ਤੇ ਮਜ਼ਬੂਤ ਕਰਨ, ਵਪਾਰ ਅਤੇ ਨਿਵੇਸ਼, ਇਨੋਵੇਸ਼ਨ ਅਤੇ ਸਿੱਖਿਆ ਦਾ ਸਮਰਥਨ ਕਰਨ, ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਕੈਨੇਡੀਅਨ ਅਤੇ ਭਾਰਤੀ ਲੋਕਾਂ ਲਈ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕਰਨ ‘ਚ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਅਤੇ ਮੇਰੇ ਵੱਲੋਂ ਭਾਰਤ ਦੇ ਲੋਕਾਂ ਅਤੇ ਜਿੱਥੇ ਵੀ ਲੋਕ ਭਾਰਤ ਦਾ ਆਜ਼ਾਦੀ ਦਿਵਸ ਮਨਾ ਰਹੇ ਹਨ, ਉਨ੍ਹਾਂ ਨੂੰ ਅਸੀਂ ਵਧਾਈ ਦਿੰਦੇ ਹਾਂ।