ਏਅਰ ਇੰਡੀਆ ਸਤੰਬਰ ਤੋਂ ਸ਼ੁਰੂ ਕਰੇਗੀ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ

0
1257

ਦਿੱਲੀ: ਭਾਰਤ ਦੀ ਰਾਸ਼ਟਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਕੌਮਾਂਤਰੀ ਰੂਟਾਂ ‘ਤੇ ਨਵੀਆਂ ਉਡਾਣਾਂ ਦਾ ਐਲਾਨ ਕੀਤਾ ਹੈ। ਇਸ ਵਿਚ ਏਅਰ ਇੰਡੀਆ ੨੭ ਸਤੰਬਰ ਤੋਂ ਵਿਸ਼ਵ ਸੈਲਾਨੀ ਦਿਵਸ ਮੌਕੇ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ ਸ਼ੁਰੂ ਕਰੇਗੀ।
ਏਅਰ ਇੰਡੀਆ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਦੱਸਿਆ,”ਅਸੀਂ ੨੭ ਸਤੰਬਰ ਨੂੰ ਵਿਸ਼ਵ ਸੈਲਾਨੀ ਦਿਵਸ ਮੌਕੇ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਰਹੇ ਹਾਂ।”
ਏਅਰ ਇੰਡੀਆ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਟੂਰਿਜ਼ਮ ਦੀ ਕਾਫੀ ਸੰਭਾਵਨਾ ਹੈ, ਜਿਸ ਕਾਰਨ ਉਹ ਨੈਰੋਬੀ ਲਈ ਵੀ ਉਡਾਣ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।
ਭਾਵੇਂਕਿ ਏਅਰ ਇੰਡੀਆ ਉਪਰ ਕਰੀਬ ੬੦,੦੦੦ ਕਰੋੜ ਰੁਪਏ ਦਾ ਕਰਜ਼ ਹੈ ਪਰ ਏਅਰਲਾਈਨ ਪ੍ਰਮੁੱਖ ਦਾ ਉਤਸ਼ਾਹ ਕਾਫੀ ਉੱਚਾ ਹੈ ਅਤੇ ਉਹ ਹਵਾਬਾਜ਼ੀ ਕੰਪਨੀ ਨੂੰ ਆਪਰੇਸ਼ਨ ਵਿਚ ਬਰਕਰਾਰ ਰੱਖਣ ਲਈ ਆਪਰੇਸ਼ਨ ਲਾਗਤ ਵਿਚ ਕਟੌਤੀ ਅਤੇ ਹੋਰ ਸੰਭਵ ਕਦਮ ਚੁੱਕ ਰਹੇ ਹਨ।