ਪੰਛੀਆਂ ਲਈ ਬਣਾਏ 60 ਫਲੈਟਸ

0
1086

ਲੋਕਾਂ ਨੂੰ ਛੱਤ ਮੁਹੱਈਆ ਕਰਵਾਉਂਣ ਲਈ ਕੰਮ ਕਰ ਰਹੀ ਉੱਤਰ ਪ੍ਰਦੇਸ਼ ਦੀ ਗਾਜ਼ੀਆਬਾਦ ਵਿਕਾ ਅਥਾਰਟੀ ਨੇ ਹੁਣ ਇੱਕ ਹੋਰ ਕੰਮ ਕਰ ਦਿਖਾਇਆ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਅਥਾਰਟੀ ਨੇ ਹੁਣ ਪੰਛੀਆਂ ਲਈ ਅਨੋਖਾ ਆਲ੍ਹਣਾ ਬਣਾਇਆ ਹੈ, ਜਿਸ ਦੀ ਸ਼ੁਰੂਆਤ ਖੁਦ ਗਾਜ਼ੀਆਬਾਦ ਵਿਕਾਸ ਅਥਾਰਟੀ ਦੀ ਵੀਸੀ ਦੀ ਰਿਹਾਇਸ਼ ਤੋਂ ਕੀਤੀ ਗਈ ਹੈ। ਗਾਜ਼ੀਆਬਾਦ ਵਿਕਾਸ ਅਥਾਰਟੀ ਵੱਲੋਂ ਜੀਡੀਏਵੀਸੀ ਦੀ ਰਿਹਾਇਸ਼ ਵਿੱਚ ਪੰਛੀਆਂ ਲਈ ੬੦ ਫਲੈਟਸ ਬਣਾਏ ਗਏ ਹਨ। ਇਨ੍ਹਾਂ ਬਰਡ ਫਲੈਟਸ ‘ਚ ੬੦ ਪੰਛੀਆਂ ਦੇ ਰਹਿਣ ਲਈ ਪਾਣੀ, ਖਾਣ ਅਤੇ ਨਹਾਉਂਣ ਲਈ ਸਵਿਮਿੰਟ ਪੂਲ ਵੀ ਤਿਆਰ ਕੀਤਾ ਗਿਆ ਹੈ।
ਪੰਛੀਆਂ ਲਈ ਫਲੈਟਸ ਵਿੱਚ ਸਵੇਰ ਤੇ ਸ਼ਾਮ ਨੂੰ ਦਾਣਾ ਪਾਇਆ ਜਾਏਗਾ। ਇਨ੍ਹਾਂ ਫਲੈਟਸ ਦੀ ਉੱਚਾਈ ੧੫ ਫੁੱਟ ਹੈ। ਉਥੇ ਫਲੈਟ ਦੇ ਚਾਰੇ ਪਾਸੇ ਲੋਹੇ ਦੇ ਫਰੇਮ ਲਾਏ ਗਏ ਹਨ ਅਤੇ ਅੰਦਰ ਲੱਕੜੀ ਦਾ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ੧੦ ਫੁੱਟ ਦਾ ਪੋਲ ਤੇ ੫ ਫੁੱਟ ਵਿੱਚ ਫਲੈਟਸ ਬਣਾਏ ਗਏ ਹਨ। ਇਸ ਦੀ ਲਾਗਤ ਦੀ ਗੱਲ ਕਰੇਏ ਤਾਂ ਫਲੈਟ ਬਣਾਉਂਣ ਵਿੱਚ ੨ ਲੱਖ ਰੁਪਏ ਦੀ ਲਾਗਤ ਆਈ ਹੈ।