6 ਮਹੀਨਿਆਂ ’ਚ ਆ ਜਾਵੇਗੀ 3 ਸਾਲ ਤੋਂ ਉਪਰ ਦੀ ਉਮਰ ਵਾਲੇ ਬੱਚਿਆਂ ਲਈ ਕੋਵਿਡ ਵੈਕਸੀਨ: ਪੂਨਾਵਾਲਾ

0
1337

ਦਿੱਲੀ: ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਗਲੇ ਛੇ ਮਹੀਨਿਆਂ ਵਿੱਚ ਬੱਚਿਆਂ ਲਈ ਕੋਵਿਡ-19 ਟੀਕਾ ਲਿਆ ਰਿਹਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਦਾਰ ਪੂਨਾਵਾਲਾ ਨੇ ਕਿਹਾ ਕਿ ‘ਕੋਵੋਵੈਕਸ’ ਟੀਕਾ ਅਜ਼ਮਾਇਸ਼ ਅਧੀਨ ਹੈ ਅਤੇ ਇਹ ਤਿੰਨ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵਿਆਪਕ ਸੁਰੱਖਿਆ ਦੇਵੇਗਾ। ਉਨ੍ਹਾਂ ਕਿਹਾ ਕਿ ਟੈਸਟਿੰਗ ਦੇ ਸ਼ਾਨਦਾਰ ਅੰਕੜੇ ਦੇਖਣ ਨੂੰ ਮਿਲੇ ਹਨ। ਇਹ ਦਰਸਾਉਣ ਲਈ ਕਾਫ਼ੀ ਅੰਕੜੇ ਹਨ ਕਿ ਟੀਕਾ ਬੱਚਿਆਂ ਨੂੰ ਵਾਇਰਸ ਤੋਂ ਬਚਾਏਗਾ।