3 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਲੰਡਨ

0
1311

ਲੰਡਨ: ਵੱਧ ਰਹੀ ਮਹਿੰਗਾਈ ਤੇ ਅਪਰਾਧਿਕ ਘਟਨਾਵਾਂ ਨੇ ਆਮ ਮਨੁੱਖ ਦੇ ਜਨ-ਜੀਵਨ ‘ਤੇ ਬੁਰਾ ਅਸਰ ਪਾਇਆ ਹੈ।ਦੁਨੀਆ ਪ੍ਰਸਿੱਧ ਸ਼ਹਿਰ ਲੰਡਨ ਬਾਰੇ ਇਕ ਨਵੀਂ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ੨੦੧੮ ‘ਚ ੩੪੦,੪੯੮ ਲੋਕਾਂ ਨੇ ਲੰਡਨ ਛੱਡਿਆ ਹੈ। ਇਹ ਲੋਕ ਯੂ.ਕੇ. ਦੇ ਹੋਰਨਾਂ ਸ਼ਹਿਰਾਂ ‘ਚ ਚਲੇ ਗਏ ਹਨ।
ਲੰਡਨ ਛੱਡਣ ਵਾਲਿਆਂ ਦੀ ਗਿਣਤੀ ‘ਚ ੨੦੧੭ ਤੋਂ ੧੧ ਫ਼ੀਸਦੀ ਵਾਧਾ ਹੋਇਆ ਹੈ। ਲੰਡਨ ‘ਚ ਅਪਰਾਧਿਕ ਘਟਨਾਵਾਂ ਦੀ ਦਰ ‘ਚ ਵੀ ਵਾਧਾ ਹੋਇਆ ਹੈ। ਕਤਲ ਦਰ ਵਧ ਕੇ ੬੫ ਫ਼ੀਸਦੀ ਹੋ ਗਈ ਹੈ। ਜਦਕਿ ਇਕ ਦਿਨ ਪਹਿਲਾਂ ਇਕ ਗਰਭਵਤੀ ਔਰਤ ਦੇ ਹੋਏ ਕਤਲ ਨੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਰਕਾਰੀ ਸੰਸਥਾ ਓ. ਐਨ. ਐਸ. ਵਲੋਂ ਲੰਡਨ ਛੱਡਣ ਵਾਲਿਆਂ ਦੇ ਵੇਰਵੇ ਰੱਖਣੇ ੨੦੧੨ ‘ਚ ਸ਼ੁਰੂ ਕੀਤੇ ਸਨ, ਹੁਣ ਤੱਕ ਦੇ ਅੰਕੜਿਆਂ ਅਨੁਸਾਰ ੨੦੧੮ ਦੀ ਦਰ ਸਭ ਤੋਂ ਵੱਧ ਹੈ। ੨੦੧੨ ‘ਚ ੨੫੫੧੪੦, ੨੦੧੩ ‘ਚ ੨੫੧੫੮੦, ੨੦੧੪ ‘ਚ ੨੭੩੦੭੦, ੨੦੧੬ ‘ਚ ੨੯੧੬੩੦, ੨੦੧੭ ‘ਚ ੩੩੬੦੧੦ ਤੇ ੨੦੧੮ ‘ਚ ੩੪੦੪੯੮ ਲੋਕਾਂ ਨੇ ਲੰਡਨ ਨੂੰ ਛੱਡ ਕੇ ਕਿਤੇ ਹੋਰ ਬਸੇਰਾ ਕਰ
ਲਿਆ ਹੈ।
ਲੰਡਨ ਛੱਡਣ ਵਾਲਿਆਂ ‘ਚ ੩੦੦੯੪ ਲੋਕਾਂ ਦੀ ਉਮਰ ੩੦ ਤੋਂ ੩੪ ਸਾਲ ਹੈ। ਰਿਪੋਰਟ ਅਨੁਸਾਰ ਬਹੁਤੇ ਲੋਕ ਡਾਰਟਫੋਰਡ, ਇਪਸਮ, ਈਵਿੱਲ, ਈਪਿੰਗ ਫੌਰਿਸਟ, ਥਰੁੱਕ ਅਤੇ ਬਰੌਕਸਬੌਰਨ ਆਦਿ ਥਾਵਾਂ ‘ਤੇ ਗਏ ਹਨ। ਰਿਪੋਰਟ ਅਨੁਸਾਰ ਲੰਡਨ ‘ਚ ਬਹੁਤ ਸਾਰੇ ਨਵੇਂ ਲੋਕ ਆ ਕੇ ਵੀ ਵੱਸ ਰਹੇ
ਹਨ।