ਫਿਰ ਖੁਲ੍ਹਣਗੀਆਂ 1984 ਦੇ ਦੰਗਿਆਂ ਦੀਆਂ ਫਾਈਲਾਂ

0
1128

ਮੱਧ ਪ੍ਰਦੇਸ਼ ਦੇ ਮੁੱਖ ਮੰਰਤੀ ਕਮਲਨਾਥ ਦੀਆਂ ਮੁਸ਼ਕਿਲਾਂ ਆਉਣ ਵਾਲੇ ਦਿਨਾਂ ਵਿੱਚ ਵਧ ਸਕਦੀਆਂ ਹਨ। ਦਰਅਸਲ ਸੋਮਵਾਰ ਨੂੰ ਗ੍ਰਹਿ ਮੰਤਰਾਲੇ ਨੇ ੧੯੮੪ ਦੇ ਦੰਗਿਆਂ ਦੇ ੭ ਮਾਮਲੇ ਦੁਬਾਰਾ ਖੋਲ੍ਹਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ, ਜਿਨ੍ਹਾਂ ਵਿੱਚ ਕਮਲਨਾਥ ਦਾ ਮਾਮਲਾ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਅੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕਛਰ ਹਰਮੀਤ ਸਿੰਘ ਕਾਲਕਾ ਅਤੇ ਹੋਰਨਾਂ ਨੇਤਾਵਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਮਲਨਾਥ ਵਿਰੁੱਧ ਐੱਸਆਈਟੀ ਨੇ ਜਾਂਚ ਕੀਤੀ ਸੀ। ਸਿਰਸਾ ਮੁਤਾਬਕ ਐੱਫਆਈਆਰ ਨੰ. ੬੦੧/੮੪ ਫਿਰ ਤੋਂ ਖੁੱਲ੍ਹੇਗੀ ਅਤੇ ਇਸਵਿੱਚ ਕਮਲਨਾਥ ਦਾ ਵੀ ਨਾਂ ਹੈ।ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੁੰ ਕਮਲਨਾਥ ਨੂੰ ਪਾਰਟੀ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ।

– ਕਤਲੇਆਮ ਵਿੱਚ ਕਮਲਨਾਥ ਅਤੇ ਵਸੰਤ ਸਾਖੇ ਨੇ ਨਿਭਾਈ ਭੂਮਿਕਾ

ਸਿਰਸਾ ਨੇ ਕਿਹਾ ਕਿ ੨ ਗਵਾਹਾਂ ਮੁਖਤਿਆਰ ਸਿੰਘ ਅਤੇ ਸਾਬਕਾ ਪੱਤਰਕਾਰ ਸੰਜੇ ਸੂਰੀ ਨੇ ਨਾਨਾਵਤੀ ਕਮਿਸ਼ਨ ਦੇ ਸਾਹਮਣੇ ਹਲਫਨਾਮਾ ਦਾਇਰ ਕਰ ਕੇ ਦੱਸਿਆਸੀ ਕਿ ੧੯੮੪ ਦੇ ਸਿੱਖ ਕਤਲੇਆਮ ਵਿੱਚ ਕਮਲਨਾਥ ਅਤੇ ਵਸੰਤ ਸਾਖੇ ਨੇ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਸੀ ਕਿ ਕਿਵੇਂ ਕਮਲਨਾਥ ਨੇ ਭੀੜ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸਿੱਖਾਂ ਦੀ ਹੱਤਿਆਂ ਲਈ ਨਿਰਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਤਕਨੀਕੀ ਗੜਬੜ ਦੇ ਕਾਰਣ ਇਸ ਮਾਮਲੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਕਮਲਨਾਥ ਦਾ ਨਾਂ ਜਾਣਬੂਝ ਕੇ ਇਸ ਤੋਂ ਬਾਹਰ ਰੱਖਿਆ ਗਿਆ ਸੀ। ਸਿਰਸਾ ਨੇ ਖੁਲਾਸਾ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗ੍ਰਾਹਿ ਮੰਤਰਾਲੇ ਵੱਲੋਂ ਜਾਰੀ ਨਵੇਂ ਨੌਟੀਫਿਕੇਸ਼ਨ ਨੂੰ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।