ਹੁਣ ਪੀਆਰ ਲੈਣ ਲਈ ਪਤੀ-ਪਤਨੀ ਦੇ ਦੋ ਸਾਲ ਇਕੱਠੇ ਰਹਿਣ ਦੀ ਸ਼ਰਤ ਹਟਾਈ

0
4942

ਵੈਨਕੂਵਰ : ਕੈਨੇਡਾ ਸਰਕਾਰ ਨੇ ਵਿਆਹੁਤਾ ਜੋੜੇ ‘ਤੇ ਪੀ ਆਰ ਲਈ ਦੋ ਸਾਲ ਇਕੱਠੇ ਰਹਿਣ ਦੀ ਸ਼ਰਤ ਖਤਮ ਕਰ ਦਿੱਤੀ ਹੈ। ਆਵਾਸ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਲਿਬਰਲ ਸਰਕਾਰ ਨੇ ਇਹ ਐਲਾਨ ਕਰਕੇ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸ਼ਰਤ ਕਾਰਨ ਕਈ ਜੋੜੇ ਸਮਾਂ ਪੂਰਾ ਕਰਨ ਲਈ ਮਾਨਸਿਕ ਦਰਦ ਹੰਢਾ ਰਹੇ ਸਨ, ਜਿਨ੍ਹਾਂ ਨੂੰ ਹੁਣ ਵੱਡੀ ਰਾਹਤ ਮਿਲੇਗੀ। ਆਵਾਸ ਮੰਤਰੀ ਨੇ ਕਿਹਾ ਕਿ ਉਹ ਸਮਝਦੇ ਸਨ ਕਿ ਵਿਆਹੁਤਾ ਜੋੜੇ ਵਿੱਚੋਂ ਇੱਕ ਜਣੇ ਵੱਲੋਂ ਦੂਜੇ ਨੂੰ ਪੀਆਰ ਵਜੋਂ ਸੱਦੇ ਜਾਣ ਤੋਂ ਬਾਅਦ ਉਸ ‘ਤੇ ਬੇਲੋੜੀ ਚੌਧਰ ਥੋਪੀ ਜਾਂਦੀ ਸੀ, ਜਿਸ ਕਰਕੇ ਉਨ੍ਹਾਂ ਵਿੱਚ ਤਣਾਅ ਵੱਧਦਾ ਸੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਵਾਸ ਨੀਤੀਆਂ ਵਿੱਚ ਸੁਧਾਰਾਂ ਬਾਰੇ ਸਾਰੇ ਵਾਅਦੇ ਹੌਲੀ-ਹੌਲੀ ਪੂਰੇ ਕਰ ਰਹੀ ਹੈ। ਹੁਣ ਤੱਕ ਪਤੀ ਜਾਂ ਪਤਨੀ ਵੱਲੋਂ ਇੱਕ ਦੂਜੇ ਨੂੰ ਕੈਨੇਡਾ ਸੱਦਣ ਮੌਕੇ ਦੋ ਸਾਲ ਇਕੱਠੇ ਰਹਿਣ ਦੀ ਸ਼ਰਤ ਹਾਰਪਰ ਸਰਕਾਰ ਵੱਲੋਂ 2010 ਵਿੱਚ ਲਾਈ ਗਈ ਸੀ।