ਸਿੱਧੂ ਮਹਿਜ਼ ਪੰਜਾਬ ਦਾ ਹੀ ਸਟਾਰ ਪ੍ਰਚਾਰਕ

0
1818

ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਆਊਟ ਹੋਏ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਬਣੀ ਸਟਾਰ ਕੰਪੇਨਰ ਦੀ ਸੂਚੀ ‘ਚ ਥਾਂ ਮਿਲ ਗਈ ਹੈ। ਪਰ ਸਿੱਧੂ ਇਸ ਸੂਚੀ ‘ਚ ੨੯ਵੇਂ ਸਥਾਨ ‘ਤੇ ਹਨ। ਕਾਂਗਰਸ ਨੇ ੧੪ ਮੰਤਰੀਆਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਅੱਠਾਂ ਸੰਸਦ ਮੈਂਬਰਾਂ ਨੂੰ ਸੂਚੀ ‘ਚ ਸਥਾਨ ਦਿੱਤਾ ਹੈ। ਇਸ ਸੂਚੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਵਿਰੋਧੀ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੀ ਸ਼ਾਮਲ ਹਨ।