ਸਰੀ ਦੀ ਅੰਮ੍ਰਿਤਧਾਰੀ ਅਧਿਆਪਕਾ ਦੀ ਮੁਹਿੰਮ ਨੇ ਨਵਾਂ ਰਾਹ ਖੋਲ੍ਹਿਆ

0
1796

ਐਬਟਸਫੋਰਡ: ਇੰਗਲੈਂਡ ਵਿਚ ਜਨਮੀ ਮਾਟਰੀਅਲ ‘ਚ ਵੱਡੀ ਹੋਈ ਤੇ ਹੁਣ ਸਰੀ ਵਿਖੇ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੀ ਅੰਮ੍ਰਿਤਧਾਰੀ ਸਿੱਖ ਬੀਬੀ ਅੰਮ੍ਰਿਤ ਕੌਰ ਵਲੋਂ ਕੈਨੇਡਾ ਦੇ ਸੂਬੇ ਕਿਊਬਕ ਵਿਚ ਸਰਕਾਰੀ ਮੁਲਾਜ਼ਮਾਂ ਨੂੰ ਕੰਮ ‘ਤੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਣ ਵਾਲੇ ਬਿਲ ੨੧ ਦੇ ਿਖ਼ਲਾਫ਼ ਚਲਾਈ ਜ਼ਬਰਦਸਤ ਮੁਹਿੰਮ ਨੂੰ ਉਸ ਸਮੇਂ ਬੂਰ ਪਿਆ ਜਦੋਂ ਬੀਤੇ ਕੱਲ੍ਹ ਸਰੀ ਦੀ ਨਗਰ ਪਾਲਿਕਾ ਵਿਚ ਇਸ ਬਿੱਲ ਦੇ ਿਖ਼ਲਾਫ਼ ਮਤਾ ਲਿਆਂਦਾ ਗਿਆ, ਜਿਸ ਨੂੰ ਮੇਅਰ ਸਮੇਤ ਸਾਰੇ ਕਾਸਲਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਮੌਕੇ ਸਰੀ ਦੇ ਮੇਅਰ ਡੱਗ ਮਕੱਲਮ ਨੇਕਿਹਾ ਕਿ ਕੈਨੇਡਾ ਇਕ ਬਹੁਕੌਮੀ ਬਹੁ-ਭਾਸ਼ਾਈ ਤੇ ਬੁਹ-ਸੱਭਿਆਚਾਰਕ ਦੇਸ਼ ਹੈ, ਇਥੇ ਨਸਲਵਾਦ, ਕੱਟੜਵਾਦ ਤੇ ਪੱਖਪਾਤ ਲਈ ਕੋਈ ਥਾਂ ਨਹੀਂ ਹੈ। ਸਰੀ ਨਗਰ ਪਾਲਿਕਾ ਦੀ ਸਮੁੱਚੀ ਟੀਮ ਬਿੱਲ ੨੧ ਦਾ ਡਟ ਕੇ ਵਿਰੋਧ ਕਰਦੀ ਹੈ। ਇਸ ਮੌਕੇ ਹਾਜ਼ਰ ਬੀਬੀ ਅੰਮ੍ਰਿਤ ਕੌਰ ਨੇ ਸਰੀ ਨਗਰ ਪਾਲਿਕਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਦਿਨ ਕਿਊਬਕ ਦੀ ਵਿਧਾਨ ਸਭਾ ‘ਚ ਧਾਰਮਿਕ ਚਿੰਨ੍ਹਾਂ ਦੇ ਿਖ਼ਲਾਫ਼ ਇਹ ਬਿੱਲ ਪਾਸ ਹੋਇਆ ਸੀ ਤਾਂ ਉਹ ਮਾਟੀਰੀਅਲ ਯੂਨੀਵਰਸਿਟੀ ਤੋਂ ਗਰੈਜੂਏਟ ਹੋਈ ਹੀ ਸੀ ਅਤੇ ਨੌਕਰੀ ਦੀ ਤਲਾਸ਼ ਵਿਚ ਸੀ, ਫਿਰ ਉਸ ਨੂੰ ਮਹਿਸੂਸ ਹੋਇਆ ਕਿ ਕਿਊਬਕ ਵਿਚ ਉਸ ਦਾ ਕੋਈ ਨਹੀਂ, ਕਿਉਂਕਿ ਉਹ ਅੰਮ੍ਰਿਤਧਾਰੀ ਹੈ ਤੇ ਕੇਸਕੀ ਸਜਾਉਂਦੀ ਹੈ ਫਿਰ ਉਸ ਨੇ ਮਾਟਰੀਅਲ ਛੱਡ ਕੇ ਸਰੀ ਵਿਚ ਰਹਿਣ ਦਾ ਮਨ ਬਣਾ ਲਿਆ, ਜਿਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ। ਕਿਊਬਕ ਸਰਕਾਰ ਵਲੋਂ ਬਿੱਲ ੨੧ ਇਸੇ ਸਾਲ ਜੂਨ ਵਿਚ ਪਾਸ ਕੀਤਾ ਗਿਆ ਸੀ, ਜਿਸ ਦਾ ਕਈ ਸੂਬਿਆਂ ਵਿਚ ਡਟ ਕੇ ਵਿਰੋਧ ਹੋ ਰਿਹਾ ਹੈ।