ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦੀ ਪਹਿਲੀ ਫ਼ਿਲਮ ਦਾ ਪੋਸਟਰ ਹੋਇਆ ਲਾਂਚ

0
1959

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਸਭ ਤੋਂ ਮਸ਼ਹੂਰ ਸਟਾਰ ਕਿਡਸ ਵਿਚੋਂ ਹੈ। ਸੁਹਾਨਾ ਖ਼ਾਨ ਵੈਸੇ ਤਾਂ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ ਪਰ ਉਹਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਸੁਹਾਨਾ ਅਪਣੇ ਪਿਤਾ ਵਾਂਗ ਹੀ ਐਕਟਿੰਗ ਕੈਰੀਅਰ ਵਿਚ ਨਾਮ ਕਮਾਉਣਾ ਚਾਹੁੰਦੀ ਹੈ। ਇਸ ਦਾ ਖ਼ੁਲਾਸਾ ਉਸ ਦੇ ਪਿਤਾ ਸ਼ਾਹਰੁਖ ਖ਼ਾਨ ਨੇ ਹੀ ਕੀਤਾ ਹੈ। ਹੁਣ ਸੁਹਾਨਾ ਦਾ ਇਹ ਸੁਪਨਾ ਪੂਰਾ ਹੋਣ ਵਾਲਾ ਹੈ।
ਦਰਅਸਲ ਸੁਹਾਨਾ ਦੀ ਡੈਬਿਊ ਫਿਲਮ ਦਾ ਪੋਸਟਰ ਰੀਲੀਜ਼ ਹੋਇਆ ਹੈ, ਜਿਸ ਨਾਲ ਉਹਨਾਂ ਦੇ ਫੈਨਜ਼ ਕਾਫ਼ੀ ਐਕਸਾਈਟਡ ਹਨ। 19 ਸਾਲ ਦੀ ਸੁਹਾਨਾ ਖ਼ਾਨ ਅਪਣੀ ਕਲਾਸ ਵੱਲੋਂ ਬਣਾਈ ਜਾ ਰਹੀ ਸ਼ਾਰਟ ਫਿਲਮ ‘ਦ ਗ੍ਰੇ ਪਾਰਟ ਆਫ ਬਲੂ’(The Grey Part Of Blue) ਵਿਚ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਉਹਨਾਂ ਦੀ ਇਸ ਫ਼ਿਲਮ ਦਾ ਪੋਸਟਰ ਉਹਨਾਂ ਦੇ ਕਲਾਸਮੇਟ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਸੁਹਾਨਾ ਦੀ ਡੈਬਿਊ ਫਿਲਮ ਦੇ ਪੋਸਟਰ ਨੂੰ ਲੈ ਕੇ ਫ਼ੈਨਜ਼ ਵਿਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ।