ਰਾਗੀਆਂ ਨੂੰ ਘੱਟ ਮਿਹਨਤਾਨਾ ਦੇਣ ਦਾ ਮਾਮਲਾ ਨਿਊਜ਼ੀਲੈਂਡ ਅਥਾਰਟੀ ਕੋਲ ਪੁੱਜਾ

0
2304

ਆਕਲੈਂਡ: ਨਿਊਜ਼ੀਲੈਂਡ ਦੀ ਧਾਰਮਿਕ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਜੋ ਕਿ ਸ਼ਰਲੀ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਪ੍ਰਬੰਧ ਚਲਾਉਂਦੀ ਹੈ ਨੂੰ ਇੰਪਲਾਇਮੈਂਟ ਰਿਲੇਸ਼ਨ ਅਥਾਰਟੀ ਨਿਊਜ਼ੀਲੈਂਡ ਨੇ ਕੀਰਤਨੀ ਜਥੇ ਦਾ ਤੈਅ ਮਿਹਨਤਾਨਾ ਨਾ ਦੇਣ ਦਾ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਪ੍ਰਬੰਧਕਾਂ ਨੇ ਰਾਗੀ ਸਿੰਘਾਂ ਦੇ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ ਹੈ। ਦੋ ਰਾਗੀ ਸਿੰਘ ਭਾਈ ਹਰਪ੍ਰੀਤ ਸਿੰਘ ਤੇ ਭਾਈ ਜਸਵਿੰਦਰ ਸਿੰਘ ੨੭ ਅਕਤੂਬਰ ੨੦੧੭ ਤੋਂ ੭ ਮਈ ੨੦੧੮ ਤਕ ਤੈਅ ਮਿਹਨਤਾਨੇ ‘ਤੇ ਸੇਵਾ ਕਰਨ ਪਹੁੰਚੇ ਸਨ। ਸ਼ਿਕਾਇਤ ਅਨੁਸਾਰ ਉਨ੍ਹਾਂ ਨੂੰ ਕ੍ਰਮਵਾਰ ੨੦੦੦ ਡਾਲਰ ਤੇ ੧੦੦੦ ਡਾਲਰ ਹੀ ਪ੍ਰਾਪਤ ਹੋਏ ਹਨ। ਸ਼ਿਕਾਇਤ ‘ਚ ਜਿੱਥੇ ਘੱਟ ਮਿਹਨਤਾਨਾ ਦੇਣ ਦੀ ਗੱਲ ਕਹੀ ਹੈ ਉੱਥੇ ਹੀ ਰਹਾਇਸ਼ ਦਾ ਪ੍ਰਬੰਧ ਵੀ ਘਟੀਆ ਹੋਣ ਬਾਰੇ ਦੱਸਿਆ ਹੈ। ਤੈਅ ਮਿਹਨਤਾਨੇ ‘ਚ ਲਿਖਿਆ ਸੀ ਕੰਮ ਦਾ ਸਮਾਂ ਲੋੜ ਮੁਤਾਬਿਕ ਹੋ ਸਕਦਾ ਹੈ ਪਰ ਸਵੇਰੇ ਤੇ ਸ਼ਾਮ ਨੂੰ ੨-੨ ਘੰਟੇ ਰੋਜ਼ਾਨਾ ਕੀਰਤਨ ਦੀ ਸੇਵਾ ਦੇਣੀ ਹੈ। ਇਸ ਤੋਂ ਬੱਚਿਆਂ ਲਈ ਹਫ਼ਤਾਵਾਰੀ ੨ ਘੰਟੇ ਪੰਜਾਬੀ ਤੇ ਗੁਰਬਾਣੀ ਸਿੱਖਿਆ ਦੇਣੀ ਹੈ। ਇਸ ਬਦਲੇ ਹਵਾਈ ਟਿਕਟ ਖ਼ਰਚਾ ੩੦੦੦ ਡਾਲਰ ਤਕ ਤੇ ੧੦੦੦ ਡਾਲਰ ਪ੍ਰਤੀ ਮਹੀਨਾ ਛੁੱਟੀਆਂ ਦੇ ਪੈਸਿਆਂ ਸਮੇਤ ਦਿੱਤੇ ਜਾਣਗੇ। ੭ ਮਈ ੨੦੧੮ ਨੂੰ ਵਿਗੜੀ ਜਦੋਂ ਇਕ ਧਾਰਮਿਕ ਮਾਮਲੇ ਨੂੰ ਲੈ ਕੇ ਇਸ ਗੁਰਦੁਆਰਾ ਸਾਹਿਬ ਵਿਖੇ ਸੰਗਤ ਨੇ ਉੱਥੇ ਸੁਸ਼ੋਭਿਤ ਸ੍ਰੀ ਗੁਰੂ ਗ@ੰਥ ਸਾਹਿਬ ਦੇ ਸਰੂਪ ਤੇ ਸੱਚਖੰਡ ਵਿਚ ਸਜੇ ਹੋਰ ਸਰੂਪ ਕਿਸੇ ਹੋਰ ਜਗ੍ਹਾ ‘ਤੇ ਪਹੁੰਚੇ ਦਿੱਤੇ। ਕਮੇਟੀ ਮੈਂਬਰ ਹਰਨੇਕ ਸਿੰਘ ਨੇ ਇਸ ਘਟਨਾ ਤੋਂ ਅਗਲੇ ਦਿਨ ਰਾਗੀ ਸਿੰਘਾਂ ਨੂੰ ਕਿਹਾ ਕਿ ਹੁਣ ਇੱਥੇ ਸਰੂਪ ਨਹੀਂ ਹੈ ਤੁਸੀਂ ਵਾਪਸ ਭਾਰਤ ਜਾ ਸਕਦੇ ਹੋ।
ਪੜ੍ਹਤਾਲ ਬਾਅਦ ਪਾਇਆ ਕਿ ਸ੍ਰੀ ਗੁਰੂ ਸਿੰਘ ਸਭਾ ਸੰਸਥਾ ਨੇ ਰਾਗੀ ਸਿੰਘਾਂ ਦਾ ਮਿਹਨਤਾਨਾ ਮਾਰਿਆ ਹੈ। ਅਥਾਰਟੀ ਨੇ ਸੰਸਥਾ ਨੂੰ ਆਦੇਸ਼ ਦਿੱਤਾ ਹੈ ਕਿ ੧੪ ਦਿਨ ਦੇ ਅੰਦਰ-ਅੰਦਰ ਭਾਈ ਹਰਪ੍ਰੀਤ ਸਿੰਘ ਨੂੰ ੩੨,੧੩੩ ਡਾਲਰ ਤੇ ੧੪ ਦਿਨਾਂ ਦੇ ਅੰਦਰ-ਅੰਦਰ ਭਾਈ ਜਸਵਿੰਦਰ ਸਿੰਘ ਨੂੰ ੩੪੩੮੩ ਡਾਲਰ ਮਿਹਨਤਾਨਾ ਜਿਸ ਦੇ ‘ਚ ਤਨਖ਼ਾਹ, ਛੁੱਟੀਆਂ ਦੇ ਪੈਸੇ, ਇੰਪਲਾਇਮੈਂਟ ਕਾਨੂੰਨ ਦੀ ਉਲੰਘਣ ਆਦਿ ਸ਼ਾਮਿਲ ਹੈ, ਦਿੱਤਾ ਜਾਵੇ।
ਇਸ ਤੋਂ ਇਲਾਵਾ ੪੦,੦੦੦ ਡਾਲਰ ਜੁਰਮਾਨੇ ਵਜੋਂ ਅਥਾਰਟੀ ਨੂੰ ਅਦਾ ਕੀਤੇ ਜਾਣ।