ਮੋਦੀ ਦਾ ਤੋਹਫਾ ਹੁਣ ਹਵਾਈ ਚੱਪਲ ਪਾਉਣ ਵਾਲੇ ਵੀ ਹਵਾਈ ਜਹਾਜ਼ ‘ਚ ਉਡਾਣ ਭਰਨਗੇ

0
4075

ਸ਼ਿਮਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਮਕਸਦ ਹੈ ਕਿ ਹਵਾਈ ਚੱਪਲ ਪਹਿਨਣ ਵਾਲਾ ਵਿਅਕਤੀ ਵੀ ਹਵਾਈ ਜਹਾਜ਼ ‘ਚ ਸਫ਼ਰ ਕਰ ਸਕੇ। ਸ਼ਿਮਲੇ ਦੇ ਜੁੱਬੜਹੱਟੀ ਹਵਾਈ ਅੱਡੇ ਤੋਂ ‘ਉਡਾਣ’ (ਉਡੇ ਦੇਸ਼ ਦਾ ਆਮ ਨਾਗਰਿਕ) ਯੋਜਨਾ ਸ਼ੁਰੂ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਸਫ਼ਰ ਹੁਣ ਤੱਕ ਵੱਡੇ ਬਾਬੂਆਂ ਤੇ ਅਮੀਰਾਂ ਤੱਕ ਹੀ ਸੀਮਤ ਸੀ। ਮੱਧ ਵਰਗ ਦਾ ਵਿਅਕਤੀ ਹਵਾਈ ਜਹਾਜ਼ ‘ਚ ਬੈਠਣ ਦੀ ਸੋਚ ਵੀ ਨਹੀਂ ਸਕਦਾ ਸੀ ਪਰ ਹੁਣ ‘ਉਡਾਣ’ ਨਾਲ ਇਹ ਸੰਭਵ ਹੋਵੇਗਾ। ਪ੍ਰਧਾਨ ਮੰਤਰੀ ਨੇ ਤੁਲਨਾਤਮਕ ਵਿਸਥਾਰ ਦਿੰਦਿਆਂ ਕਿਹਾ ਕਿ ਟੈਕਸੀ ‘ਚ ਸਫ਼ਰ ਕਰਨ ਦਾ ਕਿਰਾਇਆ ਨੌਂ ਤੋਂ ਦਸ ਰੁਪਏ ਪ੍ਰਤੀ ਕਿਲੋਮੀਟਰ ਆਉਂਦਾ ਹੈ ਤੇ ਹੁਣ ਹਵਾਈ ਸਫ਼ਰ ਲਈ ਪ੍ਰਤੀ ਕਿਲੋਮੀਟਰ ਛੇ ਤੋਂ ਸੱਤ ਰੁਪਏ ਲੋਕਾਂ ਨੂੰ ਦੇਣੇ ਪੈਣਗੇ। ਮੋਦੀ ਸਰਕਾਰ ਨੇ ਇਕ ਸਾਲ ਅੰਦਰ ਦੇਸ਼ ਦੇ 30 ਸ਼ਹਿਰ ਹਵਾਈ ਸਹੂਲਤ ਨਾਲ ਜੋੜੇ ਜਦਕਿ ਪਿਛਲੀਆਂ ਸਰਕਾਰਾਂ 70 ਸਾਲ ‘ਚ 70 ਹਵਾਈ ਅੱਡੇ ਹੀ ਜੋੜ ਸਕੀਆਂ।