ਮਾਤਾ ਮਾਨ ਕੌਰ ਨਿਊਜ਼ੀਲੈਂਡ ਪੁਲੀਸ ਦੀ ਰੋਲ ਮਾਡਲ ਬਣੀ

    0
    4514

    ਆਕਲੈਂਡ : ਵਰਲਡ ਮਾਸਟਰ ਖੇਡਾਂ ‘ਚ ਨੌਜਵਾਨਾਂ ਨੂੰ ਵੀ ਮਾਤ ਪਾਉਣ ਵਾਲੀ 101 ਸਾਲਾ ਮਾਤਾ ਮਾਨ ਕੌਰ ਨੂੰ ਨਿਊਜ਼ੀਲੈਂਡ ਪੁਲੀਸ ਦੇ ਹੈਂਡਰਸਨ ਪੁਲੀਸ ਸਟੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਨਿਊਜ਼ੀਲੈਂਡ ਪੁਲੀਸ ‘ਚ ਪਹਿਲੀ ਭਾਰਤੀ ਮਹਿਲਾ ਅਧਿਕਾਰੀ ਮੰਦੀਪ ਕੌਰ ਨੇ ਆਪਣੇ ਸੀਨੀਅਰ ਅਫਸਰਾਂ ਨਾਲ ਮਿਲ ਕੇ ਕਰਵਾਇਆ। ਮਾਤਾ ਮਾਨ ਕੌਰ ਦੇ ਨਾਲ ਉਨ੍ਹਾਂ ਦੇ 79 ਸਾਲਾ ਸਪੁੱਤਰ ਗੁਰਦੇਵ ਸਿੰਘ ਵੀ ਸਮਾਗਮ ‘ਚ ਪੁੱਜੇ। ‘ਆਈਐਮ ਹੀ, ਹਰ’ ਦੀ ਫਾਊਂਡਰ ਸਾਰਕਾਅ ਮੁਹੰਮਦ ਨੇ ਦੋਵਾਂ ਦੀ ਜਾਣ-ਪਛਾਣ ਕਰਵਾਈ ਤੇ ਸੰਸਥਾ ਵੱਲੋਂ ਜੁਝਾਰ ਸਿੰਘ ਮਾਤਾ ਜੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ। ਨਿਊਜ਼ੀਲੈਂਡ ਪੁਲੀਸ ਵੱਲੋਂ ਰਾਕੇਸ਼ ਨਾਇਡੂ, ਮੰਦੀਪ ਕੌਰ ਸਿੱਧੂ, ਬਲਜੀਤ, ਅਮਨਿੰਦਰ ਸਿੰਘ, ਇੰਸਪੈਕਟਰ ਵਿੱਲੀ ਫੈਨੀ, ਸ਼ਿਰਲੀ ਫ੍ਰੀਮੈਨ ਤੇ ਹੋਰ ਸਟਾਫ ਨੇ ਮਾਤਾ ਮਾਨ ਕੌਰ ਦੇ ਮਾਸਟਰ ਖੇਡਾਂ ਵਿਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ। ਨਿਊਜ਼ੀਲੈਂਡ ਪੁਲੀਸ ਨੇ ਉਨ੍ਹਾਂ ਨੂੰ ਰੋਲ ਮਾਡਲ ਦੱਸਿਆ। ਮਾਤਾ ਮਾਨ ਕੌਰ ਨੇ ਮਾਨ ਸਤਿਕਾਰ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਚੰਗਾ ਖਾਣ-ਪੀਣ ਦੀ ਨਸੀਹਤ ਦਿੱਤੀ।