ਭੂਚਾਲ ਦੇ ਝਟਕਿਆਂ ਕਾਰਨ ਹਿੱਲਿਆ ਜਪਾਨ

0
1158
Photo: CNN

ਟੋਕੀਓ: ਉੱਤਰੀ ਜਾਪਾਨ ਦੇ ਫੁਕੂਸ਼ੀਮਾ ਤੱਟ ਦੇ ਨੇੜੇ ਬੁੱਧਵਾਰ ਰਾਤ ਨੂੰ 7.4 ਦੀ ਸ਼ਿੱਦਤ ਨਾਲ ਆਏ ਭੂਚਾਲ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 97 ਜ਼ਖ਼ਮੀ ਹੋ ਗਏ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਰਾਤ 11:36 ਵਜੇ ਆਏ ਭੂਚਾਲ ਦਾ ਕੇਂਦਰ ਸਮੁੰਦਰ ‘ਚ 60 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਹ ਖੇਤਰ ਉੱਤਰੀ ਜਾਪਾਨ ਦਾ ਹਿੱਸਾ ਹੈ, ਜੋ 2011 ਵਿੱਚ  ਨੌਂ ਦੀ ਸ਼ਿੱਦਤ ਵਾਲੇ ਭੂਚਾਲ ਅਤੇ ਸੁਨਾਮੀ ਕਾਰਨ ਤਬਾਹ ਹੋ ਗਿਆ ਸੀ।