ਦਿੱਲੀ: ਰਾਜ ਸਭਾ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਵੱਲੋਂ ਬੱਚਿਆਂ ਵਿੱਚ ਨਸ਼ੇ ਦੀ ਵੱਧ ਰਹੀ ਆਦਤ ‘ਤੇ ਡੂੰਘੀ ਚਿੰਤਾ ਜਤਾਏ ਜਾਣ ਦੌਰਾਨ ਸਰਕਾਰ ਨੇ ਇੱਕ ਸਰਵੇਖਣ ਦੇ ਹਵਾਲੇ ਤੋਂ ਦਸਿਆ ਕਿ ਭਾਰਤ ਵਿੱਚ ੧੬ ਕਰੋੜ ਲੋਕ ਸ਼ਰਾਬ ਅਤੇ ੩.੧ ਕਰੋੜ ਲੋਕ ਭੰਗ ਉਤਪਾਦਾਂ ਦਾ ਸੇਵਨ ਕਰਦੇ ਹਨ। ਸਰਕਾਰ ਦੇਸ਼ ਦੇ ਮੁੱਖ ੧੦ ਸ਼ਹਿਰਾਂ ਦੇ ਸਕੂਲ ਅਤੇ ਕਾਲਜ਼ਾਂ ਵਿੱਚ ਵਿਦਿਆਰਥੀਆਂ ਵਿੱਚ ਨਸ਼ੇ ਦੀ ਆਦਤ ‘ਤ ਵੀ ਇੱਕ ਸਰਵੇਖਣ ਕਰਵਾ ਰਹੀ ਹੈ। ਸਰਵੇਖਣ ਵਿੱਚ ੨ ਲੱਖ ੧੧੧ ਪਰਿਵਾਰਾਂ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੇ ਵਰਤੋਂ ਅਤੇ ਵਿਧੀ ਬਾਰੇ ੪ ਲੱਖ ੭੩ ਹਜ਼ਾਰ ੫੬੯ ਲੋਕਾਂ ਤੋਂ ਸਵਾਲ ਪੁੱਛੇ ਗਏ। ਇਸ ਤੋਂ ਬਿਨ੍ਹਾਂ ਰਿਸਪਾਂਡੈਂਟ ਡ੍ਰਿਵਨ ਸੈਮਪਾਲਿੰਗ (ਆਰਡੀਐੱਸ) ਵੀ ਕੀਤਾ ਗਿਆ। ਜਿਸ ਵਿੱਚ ੧੩੫ ਜਿਲ੍ਹਿਆ ਵਿੱਚ ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ‘ਤੇ ਨਿਰਭਰ ੭੨,੬੪੨ ਲੋਕਾਂ ਨੂੰ ਸ਼ਾਮਲ ਕੀਤਾ ਸੀ। ਸਰਵੇਖਣ ਜ਼ਰੀਏ ਇਹ ਗੱਲ ਸਾਹਮਣੇ ਆਈ ਹੈ ਕਿ ੧੬ ਕਰੋੜ ਵਿਅਕਤੀ ਸ਼ਰਾਬ ਦਾ ਸੇਵਨ ਕਰਦੇ ਹਨ। ੩.੧ ਕਰੋੜ ਲੋਕ ਭੰਗ ਉਤਪਾਦਾਂ ਦਾ ਸੇਵਨ ਕਰਦੇ ਕਰਨ।