ਭਾਰਤ ’ਚ ਕੇਸਾਂ ਦੀ ਗਿਣਤੀ 80 ਲੱਖ ਤੋਂ ਪਾਰ

0
1595

ਦਿੱਲੀ: ਭਾਰਤ ਵਿੱਚ ਅੱਜ ਕੋਵਿਡ- 19 ਕੇਸਾਂ ਦੀ ਗਿਣਤੀ 80 ਲੱਖ ਤੋਂ ਪਾਰ ਹੋ ਗਈ ਹੈ। ਜਾਣਕਾਰੀ ਮੁਤਾਬਕ 18 ਦਿਨ ਪਹਿਲਾਂ ਇਹ ਗਿਣਤੀ 70 ਲੱਖ ਤੋਂ ਪਾਰ ਹੋ ਗਈ ਸੀ। ਅੱਜ 49,881 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ ਕੋਵਿਡ- 19 ਨੂੰ ਹਰਾਉਣ ਵਾਲਿਆਂ ਦੀ ਗਿਣਤੀ 73.15 ਲੱਖ ਹੋ ਗਈ ਹੈ, ਜਿਸ ਨਾਲ ਕੌਮੀ ਰਿਕਵਰੀ ਦਰ 90.99 ਫ਼ੀਸਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕਰੋਨਾਵਾਇਰਸ ਕੇਸਾਂ ਦੀ ਕੁੱਲ ਗਿਣਤੀ 80,40,203 ਹੋ ਗਈ ਹੈ ਜਦਕਿ ਮੌਤਾਂ ਦੀ ਗਿਣਤੀ ਵਧ ਕੇ 1,20,527 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕਰੋਨਾਵਾਇਰਸ ਕਾਰਨ ਮੁਲਕ ’ਚ 517 ਮਰੀਜ਼ਾਂ ਦੀ ਮੌਤ ਹੋ ਗਈ ਹੈ। ਕੋਵਿਡ- 19 ਕਾਰਨ ਮੌਤ ਦਰ ਘਟ ਕੇ 1.49 ਫ਼ੀਸਦੀ ਹੋ ਗਈ ਹੈ। ਮੁਲਕ ਵਿੱਚ ਕਰੋਨਾਵਾਇਰਸ ਦੇ 603687 ਐਕਟਿਵ ਕੇਸ ਹਨ। ਕੋਵਿਡ- 19 ਕਾਰਨ ਮਹਾਰਾਸ਼ਟਰ ਵਿੱਚ 517, ਪੱਛਮੀ ਬੰਗਾਲ ਵਿੱਚ 60, ਛੱਤੀਸਗੜ੍ਹ ਤੇ ਕਰਨਾਟਕ ’ਚ 55, ਦਿੱਲੀ ਵਿੱਚ 40 ਮੌਤਾਂ ਹੋਈਆਂ ਹਨ।