ਬੀ.ਸੀ. ਦੇ ਵਿਦਿਆਰਥੀਆਂ ਦਾ ਜੀਵਨ ਪੱਧਰ ਉਚਾ ਕਰਾਂਗੇ: ਫਲੇਮਿੰਗ

0
2092

ਅੱਜ ਵਿਦਿਆਰਥੀ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਲਈ ਪਹਿਲਾਂ ਨਾਲੋਂ ਵੱਧ ਮੌਕਿਆਂ ਦਾ ਫਾਇਦਾ ਲੈ ਰਹੇ ਹਨ।
ਇਸੇ ਕਾਰਨ ਇਸ ਵਿਦਿਅਕ ਹਫਤੇ ਮੈਂ ਬੀ.ਸੀ. ਦੇ ਕਲਾਸ ਰੂਮਜ਼ ਵਿੱਚ ਹੋ ਰਹੀਆਂ ਕੁਝ ਸ਼ਾਨਦਾਰ ਚੀਜ਼ਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ, ਜੋ ਬੱਚਿਆਂ ਦੀ ਜ਼ਿੰਦਗੀ ਵਿੱਚ ਵੱਡਾ ਅੰਤਰ ਲਿਆ ਰਹੀਆਂ ਹਨ।
੨੦ ਮਹੀਨੇ ਪਹਿਲਾਂ ਸਰਕਾਰ ਬਣਾਉਣ ਵੇਲੇ ਤੋਂ ਹੀ ਅਸੀਂ ਆਪਣੇ ਸੂਬੇ ਵਿੱਚ ਲੋਕਾਂ ਲਈ ਵਧੇਰੇ ਮੌਕਿਆਂ ਦਾ ਨਿਰਮਾਣ ਕਰਨ ਲਈ ਯਤਨਸ਼ੀਲ ਹਾਂ। ਇਸ ਦਾ ਇੱਕ ਵੱਡਾ ਹਿੱਸਾ ਸਾਡੇ ਵਿਦਿਅਕ ਸਿਸਟਮ ਵਿੱਚ ਸੁਧਾਰ ਕਰਨਾ ਹੈ ਤਾਂ ਕਿ ਸਾਰੇ ਬੱਚੇ ਇੱਕੋ ਜਿਹੀ ਵਧੀਆ-ਪੱਧਰ ਦੀ ਵਿਦਿਆ ਅਤੇ ਮੌਕੇ ਹਾਸਲ ਕਰ ਸਕਣ, ਭਾਂਵੇਂ ਉਹ ਪ੍ਰਿੰਸ ਜੌਰਜ, ਸਰ੍ਹੀ, ਹਾਇਡਾ ਗਵਾਈ, ਨਨਾਇਮੋ ਜਾਂ ਕਰੈਨਬਰੁੱਕ ਵਿੱਚ ਰਹਿੰਦੇ
ਹਨ।
ਸਕੂਲ ਵਿੱਚ ਬਿਹਤਰ ਕਾਰਗੁਜ਼ਾਰੀ ਲਈ ਬੱਚਿਆਂ ਨੂੰ ਸਿੱਖਣ ਲਈ ਆਰਾਮਦਾਇਕ, ਸੁਰੱਖਿਅਤ ਥਾਂ ਅਤੇ ਸਹਿਯੋਗੀ,
ਸਮਾਵੇਸ਼ੀ ਵਾਤਾਵਰਣ ਦੀ ਜ਼ਰੂਰਤ ਹੈ। ਲੰਮੇਂ ਸਮੇਂ ਤੋਂ ਇਹਨਾਂ ਬੁਨਿਆਦੀ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਸੀ। ਡੇਢ ਦਹਾਕੇ ਤੋਂ ਘੱਟ ਫੰਡਿੰਗ ਅਤੇ ਭੀੜ ਭੜੱਕੇ ਵਾਲੇ ਸਕੂਲਾਂ ਲਈ ਸਾਡੀ ਸਰਕਾਰ ਹੁਣ ਨਤੀਜੇ ਪ੍ਰਦਾਨ ਕਰ ਰਹੀ ਹੈ।
ਵਿਦਿਆਰਥੀ ਹੁਣ ਬੀ.ਸੀ. ਦੇ ਜਨਤਕ ਵਿਦਿਅਕ ਸਿਸਟਮ ਵਿੱਚ ਫੰਡਿੰਗ ਵਿੱਚ ਸਭ ਤੋਂ ਵੱਧ ਵਾਧੇ ਦਾ ਫਾਇਦਾ ਲੈ ਰਹੇ ਹਨ, ਇਸ ਵਿੱਚ ਵਿਦਿਆਰਥੀਆਂ ਨੂੰ ਕਲਾਸ ਰੂਮ ਵਿੱਚ ਵਧੇਰੇ ਸਹਿਯੋਗ ਦੇਣ ਲਈ ਲਗਭਗ ḙ੧ ਬਿਲੀਅਨ ਅਤੇ ਉਨ੍ਹਾਂ ਦੇ ਸਿੱਖਿਆ ਵਾਤਾਵਰਣ ਵਿੱਚ ਸੁਧਾਰ ਲਈ ਨਵੀਂ ਪੂੰਜੀ ਫੰਡਿੰਗ ਲਈ ḙ੨.੭ ਬਿਲੀਅਨ ਸ਼ਾਮਲ ਹੈ।
ਸਾਡੀ ਮਜ਼ਬੂਤ ਆਰਥਿਕਤਾ ਕਾਰਨ ਵਧੇਰੇ ਪਰਿਵਾਰ ਬੀ.ਸੀ. ਨੂੰ ਆਪਣਾ ਘਰ ਬਣਾਉਣਾ ਚਾਹੁੰਦੇ ਹਨ।
ਸਾਡੇ ਪਬਲਿਕ ਸਕੂਲ ਵਿਕਾਸ ਕਰ ਰਹੇ ਹਨ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਦਿਆਰਥੀ ਸਾਡੀਆਂ ਕਲਾਸਾਂ ਵਿੱਚ ਆ ਰਹੇ ਹਨ। ਸਤੰਬਰ ੨੦੧੭ ਵਿੱਚ ḙ੧ ਬਿਲੀਅਨ ਤੋਂ ਵਧੇਰੇ ਨਿਵੇਸ਼ ਕਰਕੇ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਹੈ ਕਿ ਸਕੂਲ ਉਸਾਰੀ ਦੇ ਪ੍ਰਾਜੈਕਟ ਜਾਰੀ ਰਹਿਣ। ਇਹ ਇਤਿਹਾਸਕ ਫੰਡਿੰਗ ਨਵੀਆਂ ਸੀਟਾਂ ਸ਼ਾਮਲ ਕਰੇਗੀ ਤਾਂ ਕਿ ਅਸੀਂ ਵਿਦਿਆਰਥੀਆਂ ਨੂੰ ਪੋਰਟੇਬਲਜ਼ ਤੋਂ ਬਾਹਰ ਕੱਢ ਸਕੀਏ।
੪੦੦੦ ਨਵੇਂ ਅਧਿਆਪਕ ਅਤੇ ੧੦੦੦ ਨਵੇਂ ਸਿੱਖਿਆ ਸਹਾਇਕ ਭਰਤੀ ਕਰਨ ਨਾਲ ਵਿਦਿਆਰਥੀ ਹੁਣ ਛੋਟੀਆਂ ਕਲਾਸਾਂ ਦਾ ਫਾਇਦਾ ਵੀ ਲੈ ਰਹੇ
ਹਨ।
ਸਿਰਫ ੨੦ ਮਹੀਨਿਆਂ ਵਿੱਚ ੨੯ ਪ੍ਰਾਜੈਕਟ ਐਲਾਨੇ ਜਾ ਚੁੱਕੇ ਹਨ –ਇੱਕ ਤਿਹਾਈ ਪੂਰੇ ਹੋ ਗਏ ਹਨ ਜਾਂ ਰਾਹ ਅਧੀਨ ਹਨ।
ਸਰਕਾਰ ਨੇ ਨਵੇਂ ਸਾਲਾਨਾ ḙ੧ ਮਿਲੀਅਨ ਪਲੇਅਗਰਾਊਂਡ ਇਕਉਪਮੈਂਟ ਪ੍ਰੌਗਰਾਮ ਦਾ ਨਿਰਮਾਣ ਕੀਤਾ। ਸੂਬੇ ਭਰ ਵਿੱਚ ੨੫੦੦ ਬੱਚਿਆਂ ਦੇ ਫਾਇਦੇ ਲਈ ੧੦੧ ਨਵੇਂ ਖੇਡ ਮੈਦਾਨਾਂ ਨੂੰ ਫੰਡ ਦਿੱਤਾ
ਹੈ।
ਅਸੀਂ ਯਕੀਨੀ ਬਣਾ ਰਹੇ ਹਾਂ ਕਿ ਸਾਰੇ ਸਕੂਲ ਜ਼ਿਲਿਆਂ ਕੋਲ ਮਾਨਸਿਕ ਸਿਹਤ ਅਤੇ ਸਿਹਤਯਾਬੀ ਲਈ ਸਾਧਨ ਹੋਣ। ਇਸ ਸਾਲ ਆਪਣੇ ਦੂਜੀ ਸਾਲਾਨਾ ਸਕੂਲ ਭਾਈਚਾਰਕ ਮਾਨਸਿਕ ਸਿਹਤ ਕਾਨਫਰੰਸ ਦੌਰਾਨ ੫੫੦ ਮਾਨਸਿਕ ਸਿਹਤ ਪੇਸ਼ਾਵਰਾਂ ਨੂੰ ਇੱਕਠੇ ਲਿਆ ਰਹੇ ਹਾਂ, ਤਾਂ ਕਿ ਬੱਚਿਆਂ ਨੂੰ ਜ਼ਰੂਰਤ ਅਨੁਸਾਰ ਮਦਦ ਦੇਣ ਲਈ ਨੀਤੀਆਂ ਦਾ ਵਿਕਾਸ ਕੀਤਾ ਜਾ
ਸਕੇ।
ਐਕਸਪੈਕਟ, ਰਿਸਪੈਕਟ ਐਂਡ ਸੇਫ ਐਜੂਕੇਸ਼ਨ (ਈਰੇਜ਼) ਦਾ ਵਿਸਥਾਰ ਵੀ ਕੀਤਾ ਹੈ। ਵਿਦਿਆਰਥੀ, ਮਾਪਿਆਂ ਅਤੇ ਅਧਿਆਪਕਾਂ ਲਈ ਇੱਕ ਵਿਸਤ੍ਰਿਤ ਟਰੇਨਿੰਗ ਗਾਈਡ ਅਤੇ ਨੀਤੀ, ਜਿਸ ਵਿੱਚ ਡਰਾਉਣਾ ਧਮਕਾਉਣਾ(ਬੁਲਿੰਗ) ਅਤੇ ਗੈਂਗ ਲਈ ਫੁਸਲਾਉਣ ਦੇ ਖਿਲਾਫ ਲੜ੍ਹਨ ਲਈ ਸੁਰੱਖਿਅਤ ਸੂਚਨਾ ਸਾਧਨ ਸ਼ਾਮਲ ਹੈ।
ਸੂਬੇ ਦੇ ਹਰ ਸਕੂਲ ਵਿੱਚ ਜਿਨਸੀ ਸਥਿਤੀ ਅਤੇ ਲਿੰਗ ਪਹਿਚਾਣ (ਐੱਸ ਓ ਜੀ ਆਈ) ਦੀਆਂ ਵਿਸਤ੍ਰਿਤ ਨੀਤੀਆਂ ਸ਼ਾਮਲ ਹਨ, ਜੋ ਬੱਚਿਆਂ ਦੀ ਜਿਨਸੀ ਸਥਿਤੀ ਅਤੇ ਲਿੰਗ ਪਹਿਚਾਣ ਕਾਰਨ ਉਨ੍ਹਾਂ ਨੂੰ ਪੇਸ਼ ਆ ਰਹੇ ਡਰਾਉਣ ਧਮਕਾਉਣ (ਬੁਲਿੰਗ) ਦੇ ਮਸਲਿਆਂ ਵਿੱਚ ਮਦਦ ਕਰਨਗੀਆਂ।
੨੦੧੯ ਦੇ ਅੰਤ ਤੱਕ ਬੀ.ਸੀ. ਦੇ ਹਰ ਪਬਲਿਕ ਸਕੂਲ ਵਿਚ ਟੁਆਲਟ ਪੇਪਰ ਅਤੇ ਸਾਬਣ ਵਾਂਗ ਮਾਹਵਾਰੀ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਅਸੀਂ ਹਮੇਸ਼ਾਂ ਇਹ ਯਕੀਨੀ ਬਣਾਉਣ ‘ਤੇ ਕੇਂਦਰਿਤ ਹਾਂ ਕਿ ਸਾਰੇ ਮੂਲਵਾਸੀ ਵਿਦਿਆਰਥੀ ਕਲਾਸ ਰੂਮਾਂ ਵਿੱਚ ਆਪਣਾ ਪ੍ਰਤੀਬੰਬ ਦੇਖ ਸਕਣ।
ਹਰ ਗਰੇਡ ਵਿੱਚ ਸਿੱਖਿਆ ਦੇ ਹਰ ਖੇਤਰ ਵਿੱਚ ਮੂਲਵਾਸੀ ਗਿਆਨ, ਇਤਿਹਾਸ ਅਤੇ ਭਾਸ਼ਾ ਨੂੰ ਲਾਗੂ ਕਰਨ ਨਾਲ ਹਰ ਬੱਚੇ ਨੂੰ ਫਾਇਦਾ ਹੋਇਆ ਹੈ ਅਤੇ ਦ ਟਰੁੱਥ ਅਤੇ ਰੀਕਨਸੋਲੀਏਸ਼ਨ ਆਫ ਕੈਨੇਡਾ ਦੀ ਕਾਲ ਟੂ ਐਕਸ਼ਨ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਬੀ.ਸੀ. ਦੇ ਇਤਿਹਾਸ ਵਿੱਚ ਮੂਲਵਾਸੀ ਵਿਦਿਆਰਥੀ ਵੱਡੇ ਪੱਧਰ ‘ਤੇ ਗਰਜੂਏਟ ਹੋ ਰਹੇ
ਹਨ।