ਵੈਨਕੂਵਰ: “ਐੱਲ.ਐੱਨ.ਜੀ. ਕੈਨੇਡਾ ਵੱਲੋਂ ਕੀਤਾ ḙ੪੦ ਬਿਲੀਅਨ ਦਾ ਨਿਵੇਸ਼ ਦਰਸਾਉਂਦਾ ਹੈ ਕਿ ਸੂਬੇ ਦੀ ਆਬੋ-ਹਵਾ ਦੇ ਟੀਚਿਆਂ ਨੁੰ ਪੂਰਾ ਕਰਦੇ ਪ੍ਰਗਤੀਸ਼ੀਲ ਵਾਤਾਵਰਣ ਸੰਬੰਧੀ ਕੰਮਾਂ ਨਾਲ ਬੀ.ਸੀ. ਦਾ ਭਵਿੱਖ ਆਰਥਿਕ ਮੌਕਿਆਂ ਅਤੇ ਨੌਕਰੀਆਂ ਦੇ ਨਿਰਮਾਣ ਨੂੰ ਸੰਤੁਲਿਤ ਕਰ ਸਕਦਾ ਹੈ ਅਤੇ ਕਰੇਗਾ”, ਪ੍ਰੀਮੀਅਰ ਜੌਨ੍ਹ ਹੌਰਗਨ ਨੇ ਕਿਹਾ।
ਹੌਰਗਨ ਨੇ ਕਿਹਾ, “ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀ ਅਜਿਹਾ ਭਵਿੱਖ ਚਾਹੁੰਦੇ ਹਨ ਜੋ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਲਈ ਕਮਿਊਨਟੀਆਂ, ਜਿਸਨੂੰ ਉਹ ਘਰ ਕਹਿੰਦੇ ਹਨ, ਵਿੱਚ ਮੌਕੇ ਲੈ ਕੇ ਆਵੇ, ਇਸਦੇ ਨਾਲ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਇਸ ਗੱਲ ਦੀ ਗਰੰਟੀ ਦਿੰਦੇ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਰਹਿਣ ਸਹਿਣ ਲਈ ਗਰੰਟੀ ਨਾਲ ਸਾਫ ਹਵਾ, ਜ਼ਮੀਨ ਅਤੇ ਪਾਣੀ ਮੁੱਹਈਆ ਕਰਵਾਇਆ ਜਾਵੇਗਾ”।
“ਸਾਡਾ ਸੂਬਾ ਅਣਗਿਣਤ ਸੰਭਾਵਨਾਵਾਂ ਵਾਲਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਦੀ ਇਸ ਪੀੜੀ੍ਹ ਦੀ ਜ਼ਿੰਮੇਵਾਰੀ ਹੇ ਕਿ ਉਹ ਅਜਿਹੇ ਫੈਸਲੇ ਕਰਨ, ਜੋ ਇਹਨਾਂ ਸੰਭਾਵਨਾਵਾਂ ਨੂੰ ਬਚਾ ਕੇ ਅਤੇ ਸੰਭਾਲ ਕੇ ਰੱਖਣ। ਨੌਰਦਨ ਬੀ.ਸੀ. ਵਿੱਚ ਨਿਵੇਸ਼ ਕਰਨ ਦਾ ਐੱਲ.ਐੱਨ.ਜੀ. ਕੈਨੇਡਾ ਦਾ ਅੱਜ ਦਾ ਫੈਸਲਾ ਦਰਸਾਉਂਦਾ ਹੈ ਕਿ ਸਾਡੀ ਆਰਥਿਕਤਾ, ਵਾਤਾਵਰਣ ਅਤੇ ਪੁਨਰ ਮਿਲਾਪ ਦੀਆਂ ਪ੍ਰਾਥਮਿਕਤਾਵਾਂ ਨੂੰ ਸੰਤੁਲਿਤ ਕਰਨਾ ਸੰਭਵ ਹੈ। ਜਿਉਂ ਹੀ ਅਸੀਂ ਸਾਫ ਆਰਥਿਕਤਾ ਦਾ ਨਿਰਮਾਣ ਕਰਾਂਗੇ, ਇਹ ਸੰਤੁਲਨ ਬੀ.ਸੀ. ਦੇ ਲੋਕਾਂ ਨੁੰ ਲਾਭ ਪਹੁੰਚਾਏਗਾ।
ਇਹ ਪ੍ਰਾਜੈਕਟ ਨੌਰਦਨ ਬੀ.ਸੀ. ਤੋਂ ਕਿਟੀਮੈਟ ਤੱਕ ਨੈਚੂਰਲ ਗੈਸ ਪਾਈਪਲਾਈਨ ਦਾ ਨਿਰਮਾਣ ਕਰੇਗਾ, ਜਿੱਥੇ ਇੱਕ ਟਰਮੀਨਲ ਚਾਲੂ ਹੋਵੇਗਾ ਅਤੇ ਏਸ਼ੀਅਨ ਬਾਜ਼ਾਰਾਂ ਨੂੰ ਐੱਲ.ਐੱਨ.ਜੀ.ਭੇਜੇਗਾ-ਬੀ.ਸੀ.ਵਿੱਚ ਸਿੱਧੇ ਤੌਰ’ਤੇ ḙ੨੪ ਬਿਲੀਅਨ ਦੇ ਨਿਵੇਸ਼ ਦਾ ਉਤਪਾਦਨ।
ਇਹ ਰਿਕਾਰਡ ਨਿਵੇਸ਼ ਬੀ.ਸੀ. ਸਰਕਾਰ ਦੇ ਨਵੇਂ ਐੱਲ.ਐੱਨ.ਜੀ. ਫਰੇਮਵਰਕ ਦੇ ਕਾਰਨ ਸੀ, ਜੋ ਇਸ ਸਾਲ ਮਾਰਚ ਵਿੱਚ ਜਾਰੀ ਕੀਤੀ ਗਈ ਸੀ। ਐੱਲ.ਐੱਨ.ਜੀ. ਵਿੱਚ ਸਰਕਾਰ ਦੇ ਦ੍ਰਿਸ਼ਟੀਕੋਣ ਨਾਲ ਪ੍ਰਾਜੈਕਟਾਂ ਵਿੱਚ ਹੋਣਾ ਚਾਹੀਦਾ ਹੈ:
• ਬੀ.ਸੀ.ਦੇ ਕੁਦਰਤੀ ਸੌਮਿਆਂ ਲਈ ਵਾਜਬ ਫਾਇਦੇ ਦੀ ਗਰੰਟੀ : ਇਸ ਪਾ੍ਰਜੈਕਟ ਦੇ ਤਹਿਤ ਚਾਲੀ ਸਾਲਾਂ ਵਿੱਚ ਜਨਤਕ ਆਮਦਨ ਵਿੱਚ ਲਗਭਗ ḙ੨੩ ਬਿਲੀਅਨ ਕਮਾਈ ਦੀ ਸੰਭਾਵਨਾ ਹੈ। ਨਵੇਂ ਫੰਡ ਸਿਹਤ-ਸੰਭਾਲ, ਸਕੂਲ, ਚਾਈਲਡ ਕੇਅਰ, ਪਬਲਿਕ ਸੇਵਾਵਾਂ ਵਿੱਚ ਨਿਵੇਸ਼ ਲਈ ਉਪਲਬੱਧ ਹਨ।
• ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀਆਂ ਲਈ ਨੌਕਰੀਆਂ ਅਤੇ ਟਰੇਨਿੰਗ ਦੇ ਮੌਕਿਆਂ ਦੀ ਗਰੰਟੀ : ਇਹ ਪ੍ਰਾਜੈਕਟ ਕੰਨਸਟਰਕਸ਼ਨ ਦੇ ਦੌਰਾਨ ੧੦,੦੦੦ ਤੱਕ ਨੌਕਰੀਆ ਦਾ ਨਿਰਮਾਣ ਕਰੇਗਾ ਅਤੇ ੯੫੦ ਤੱਕ ਪੱਕੀਆਂ ਨੌਕਰੀਆ ਹੋਣਗੀਆ, ਜਦ ਕੰੰਮ ਪ੍ਰਗਤੀ ਤੇ ਹੋਵੇਗਾ।
• ਮੂਲਵਾਸੀਆਂ ਦਾ ਸਨਮਾਨ ਅਤੇ ਸਾਂਝੇਦਾਰੀ ਬਣਾਉਣਾ : ਪ੍ਰਾਜੈਕਟ ਸਹਿਯੋਗੀਆਂ ਨੇ ਪ੍ਰਾਜੈਕਟ ਵਾਲੀ ਥਾਂ ‘ਤੇ ਅਤੇ ਪਾਈਪਲਾਈਨ ਰੂਟ ਦੇ ਨਾਲ ਚੁਣੇ ਗਏ (ਇਲੈਕਟਿਡ) ਮੂਲਵਾਸੀਆਂ ਨਾਲ ਸਮਝੌਤਾ ਕੀਤਾ।
• ਸੂਬੇ ਦੀ ਵਾਤਾਵਰਣ ਸੰਬੰਧੀ ਵਚਨਬੱਧਤਾ ਨਿਭਾਉਂਦੇ ਹੋਏ ਬੀ.ਸੀ. ਦੀ ਹਵਾ, ਜ਼ਮੀਨ ਅਤੇ ਪਾਣੀ ਦੀ ਸੁਰੱਖਿਆ ਕਰਨਾ: ਅੱਜ ਐਲਾਨ ਕੀਤੇ ਐੱਲ.ਐੱਨ.ਜੀ.ਕੈਨੇਡਾ ਪ੍ਰਾਜੈਕਟ ਵਿੱਚ – ਜੀ.ਐੱਨ.ਜੀ.ਪ੍ਰਸਾਰ ਵਿੱਚ ਸੰਸਾਰ ਦੀ ਸਭ ਤੋਂ ਸਾਫ –ਸਰਕਾਰ ਦੇ ਕਾਨੂੰਨ ਦੇ ਪਸਾਰ ਨੂੰ ਘੱਟ ਕਰਨ ਦੇ ਟੀਚਿਆਂ ( ਲੈਜੀਸਲੇਟਿਡ eੈਮੀਸ਼ਨ ਰਿਡਕਸ਼ਨ ਟਾਰਗੈੱਟ) ਦੇ ਅਨੁਕੂਲ ਹੋਵੇਗੀ।
ਪ੍ਰੀਮੀਅਰ ਹੌਰਗਨ੍ਹ ਨੇ ਕਿਹਾ, “ਸਾਡੀ ਪ੍ਰਾਥਮਿਕਤਾ ਆਉਣ ਵਾਲੀਆਂ ਪੀੜੀ੍ਹਆਂ ਲਈ ਬੀ.ਸੀ. ਦੇ ਵਿਸ਼ੇਸ਼ ਵਾਤਾਵਰਣ ਦੀ ਸੁਰੱਖਿਆ ਕਰਨਾ ਹੈ ਆਪਣੇ ਆਸਾਧਾਰਣ ਕਦਮਾਂ ਨਾਲ ਐੱਲ.ਐੱਨ.ਜੀ. ਕੇਨੇਡਾ ਫਸਟ ਨੇਸਨਜ਼ ਨਾਲ ਸਾਂਝੇਦਾਰੀ ਦੁਆਰਾ ਸਟੇਟ ਆਫ ਦ ਆਰਟ ਐੱਲ.ਐੱਨ.ਜੀ ਪ੍ਰਾਸੈਸਿੰਗ ਪਲਾਂਟ ਦਾ ਨਿਰਮਾਣ ਕਰੇਗਾ, ਇਹ ਪ੍ਰਾਜੈਕਟ ਸੱਚ ਹੋ ਸਕਦਾ ਹੈ ਜੇ ਅਸੀਂ ਆਪਣੇ ਵਾਤਾਵਰਣ ਦੀ ਸੁਰੱਖਿਆ ਦੇ ਮਕਸਦ ਨੂੰ ਪੂਰਾ ਕਰੀਏ ਅਤੇ ਮੂਲਵਾਸੀ ਲੋਕਾਂ ਨੂੰ ਮਾਨਤਾ ਦਈਏ”।
ਸੂਬੇ ਨੇ ਵਚਨ ਦਿੱਤਾ ਹੈ ਕਿ ਵੱਡੇ ਨੈਚੂਰਲ ਗੈਸ ਵਿਕਾਸ ਪ੍ਰਾਜੈਕਟ ਤਾਂ ਹੀ ਸ਼ਾਇਦ ਸੰਭਵ ਹੋ ਸਕਦੇ ਹਨ ਜੇ ਮੂਲਵਾਸੀਆਂ ਨਾਲ ਉਹਨਾਂ ਦੇ ਪ੍ਰਾਤਾਂ ਵਿੱਚ ਇਹਨਾਂ ਪ੍ਰਾਜੈਕਟਾ ਬਾਰੇ ਵਿਚਾਰ ਵਿਮਰਸ਼ ਕੀਤਾ ਜਾਵੇ ਅਤੇ ਉਹਨਾਂ ਨੂੰ ਸਹਿਯੋਗੀ ਬਣਾਇਆ ਜਾਵੇ।
ਮੂਲਵਾਸੀਆਂ ਦੇ ਐੱਲ.ਐੱਨ.ਜੀ.ਐਲਾਇੰਸ ਸੀ.ਈ.ਓ ਕੈਰਨ ਓਗਨ ਟੋਜ਼ ਨੇ ਕਿਹਾ, “ਇਹ ਕੈਨੇਡਾ ਵਿੱਚ ਬੀ.ਸੀ ਦੀ ਆਰਥਿਕਤਾ ਅਤੇ ਬੀ.ਸੀ.ਦੇ ਮੂਲਵਾਸੀਆਂ ਲਈ ਬਹੁਤ ਚੰਗੀ ਖਬਰ ਹੈ। ਜ਼ਿੰਮੇਵਾਰ ਐੱਲ.ਐੱਨ.ਜੀ. ਵਿਕਾਸ ਦਾ ਮਤਲਬ ਹੈ ਮੁਲਵਾਸੀ ਲੋਕਾਂ ਅਤੇ ਕਮਿਊਨਟੀਆਂ ਲਈ ਅਸਲ ਫਾਇਦੇ, ਮੂਲ਼ਵਾਸੀ ਮੈਂਬਰਾਂ ਅਤੇ ਹੋਰ ਕੈਨੇਡੀਅਨਾਂ ਵਿਚਾਲੇ ਆਰਥਿਕ ਅੰਤਰ ਨੂੰ ਖਤਮ ਕਰਦਿਆਂ ਉਹਨਾਂ ਦੀ ਮਦਦ ਲਈ ਸਥਾਈ ਕੈਰੀਅਰ ਅਤੇ ਭਰੋਸੇਯੋਗ ਆਮਦਨ। ਮੂਲਵਾਸੀਆਂ ਨਾਲ ਸੰਬੰਧ ਰੱਖਣ ਵਿੱਚ ਐੱਲ.ਐੱਨ.ਜੀ. ਲੀਡਰ ਰਿਹਾ ਹੈ। ਉਹਨਾਂ ਦੇ ਸਾਂਝੇਦਾਰਾਂ ਨੂੰ ਸਾਡੇ ਵੱਲੋਂ ਮੁਬਾਰਕਬਾਦ ਅਤੇ ਸ਼ੁਕਰੀਆ”।
ਐਨਰਜੀ,ਮਾਈਨਜ਼ ਅਤੇ ਪੈਟਰਰੋਲੀਅਮ ਰਿਸੋਸਸਿਜ਼ ਮੰਤਰੀ ਮਿਸ਼ੇਲ ਮੰਗਲ ਨੇ ਕਿਹਾ, “ਬ੍ਰਿਟਿਸ਼ ਕੋਲੰਬੀਆ ਵਿੱਚ ਇਹ ਨਿਵੇਸ਼ ਬੇਮਿਸਾਲ ਹੈ ਅਤੇ ਅਸੀਂ ਇਸ ਪ੍ਰਾਜੈਕਟ ਦੁਆਰਾ ਸੂਬੇ ਭਰ ਵਿੱਚ ਲੋਕਾਂ ਅਤੇ ਕਮਿਊਨਟੀਆਂ ਨੂੰ ਮਿਲਣ ਵਾਲੇ ਮੌਕਿਆਂ ਦਾ ਸਵਾਗਤ ਕਰਦੇ ਹਾਂ। ਸੰਸਾਧਨਾਂ ਨੂੰ ਵਧੇਰੇ ਸਾਫ ਅਤੇ ਯੋਗ ਬਣਾਉਂਦੇ ਹੋਏ ਵਧੇਰੇ ਮੌਕਿਆਂ ਦਾ ਨਿਰਮਾਣ ਕਰਨ ਲਈ ਹੋਰ ਇੰਡਸਟਰੀਆਂ ਨਾਲ ਕੰਮ ਕਰਦਿਆਂ ਅਸੀਂ ਐੱਲ.ਐੱਨ.ਜੀ.ਫਰੇਮਵਰਕ ਦੇ ਸਿਧਾਤਾਂ ਦਾ ਵਿਸਥਾਰ ਕਰਨ ਲਈ ਉਤਸੁਕ ਹਾਂ”।