ਪੰਜਾਬੀ ਦੇ ਪ੍ਰੇਮੀਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੁਨੀਆਂ ਵਿਚ ਬੋਲਣ ਵਾਲੀਆਂ ੭,੦੦੦ ਬੋਲੀਆਂ ਵਿਚੋਂ ਇਹ ਉਪਰੋਂ ਦਸਵੇਂ ਨੰਬਰ ਤੇ ਹੈ। ਪੰਜਾਬੀ ਬੋਲਣ ਵਾਲੇ ੧੫ ਕਰੋੜ ੧੬੫ ਦੇਸ਼ਾਂ ਵਿਚ ਵਸ ਰਹੇ ਹਨ। ਕੇਨੇਡਾ ਵਿਚ ਪੰਜਾਬੀ ਦਾ ਖੂਬ ਬੋਲ ਬਾਲਾ ਹੈ। ਸਰ੍ਹੀ, ਐਬਟਸਫੋਰਡ, ਬਰੈਂਪਟਨ ਅਤੇ ਮਿਸੀਸਾਗਾ ਵਰਗੇ ਸ਼ਹਿਰਾਂ ਵਿਚ ਪੰਜਾਬੀ ਦੂਸਰੇ ਨੰਬਰ ‘ਤੇ ਹੈ। ਤਕਰੀਬਨ ਪਿਛਲੇ ਪੱਚੀ ਸਾਲਾਂ ਤੋਂ ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀ) ਮਾਂ ਬੋਲੀ ਪੰਜਾਬੀ ਦੀ ਤਰੱਕੀ ਲਈ ਕੋਸ਼ਿਸ਼ਾਂ ਕਰ ਰਹੀ ਹੈ।
ਪਲੀ ਲਈ ਇਕ ਬਹੁਤ ਚੰਗਾ ਹੈ। ਇਸ ਵੇਲੇ ਸਰੀ ਦੇ ਅੱਠ ਹਾਈ ਸਕੂਲਾਂ ਅਤੇ ਛੇ ਐਲੀਮੈੰਟਰੀ ਸਕੂਲਾਂ ਵਿਚ ਪੰਜਾਬੀ ਦੀਆਂ ਕਲਾਸਾਂ ਚਲ ਰਹੀਆਂ ਹਨ।ਸਤੰਬਰ,੨੦੧੮ ਤੋਂ ਦੋ ਨਵੇਂ ਸਕੂਲਾਂ –ਟੀ.ਈ. ਸਕੌਟ ਅਤੇ ਚਿਮਨੀ ਹਿੱਲ – ਵਿਖੇ ਵੀ ਪੰਜਾਬੀ ਕਲਾਸਾਂ ਚਲ ਰਹੀਆਂ ਹਨ। ਜੋ ਬੱਚੇ ਇਸ ਸਾਲ ਪੰਜਵੀ ਜਮਾਤ ਵਿਚ ਪੰਜਾਬੀ ਕਲਾਸ ਵਿਚ ਸਨ ਉਹ ਸਤੰਬਰ ੨੦੧੯ ਤੋਂ ਛੇਵੀਂ ਜਮਾਤ ਵਿਚ ਪੰਜਾਬੀ
ਪੜ੍ਹਨਗੇ। ਪਲੀ ਅਨੁਸਾਰ ਇਨ੍ਹਾਂ ਦੋਹਾਂ ਸਕੂਲਾਂ ਵਿਚ ਇਸ ਸਾਲ ਦੀ ਚੌਥੀ ਜਮਾਤ ਦੇ ਬੱਚੇ ਜੋ ਸਤੰਬਰ ਤੋਂ ਪੰਜਵੀਂ ਜਮਾਤ ਵਿਚ ਹੋਣਗੇ ਉਨ੍ਹਾਂ ਵਿਚ ਪੰਜਾਬੀ ਲੈਣ ਵਾਲਿਆ ਦੀ ਗਿਣਤੀ ਬਹੁਤ ਘੱਟ
ਹੈ।
ਜੇ ਹੋਰ ਬੱਚੇ ਇਹਨਾਂ ਕਲਾਸਾਂ ਲਈ ਰਜਿਸਟਰ ਨਾਂ ਹੋਏ ਤਾਂ ਪੰਜਵੀਂ ਜਮਾਤ ਵਿਚ ਪੰਜਾਬੀ ਦੀਆਂ ਕਲਾਸਾਂ ਨਹੀਂ ਚਲਣਗੀਆਂ।
ਪਲੀ ਵਲੋਂ ਇਹਨਾਂ ਦੋਹਾਂ ਸਕੂਲਾਂ ਦੇ ਚੌਥੀ ਜਮਾਤ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਛੇਤੀ ਹੀ ਉਹ ਆਪਣੇ ਬੱਚੇ ਦੇ ਸਕੂਲ ਪ੍ਰਿੰਸੀਪਲ ਨਾਲ ਸੰਪਰਕ ਕਰਨ ਅਤੇ ਆਪਣੇ ਬੱਚੇ ਨੂੰ ਸਤੰਬਰ ਤੋਂ ਪੰਜਵੀ ਜਮਾਤ ਵਿਚ ਪੰਜਾਬੀ ਕਲਾਸ ਲਈ ਰਜਿਸ਼ਟਰ ਕਰਨ।
ਇਸ ਬਾਰੇ ਹੋਰ ਜਾਣਕਾਰੀ ਲਈ ਬਲਵੰਤ ਸਿੰਘ ਸੰਘੇੜਾ ਨਾਲ ੬੦੪-੮੩੬-੮੯੭੬ ਉਪਰ ਜਾਂ ਸਾਧੂ ਬਿਨੰਗ ਨਾਲ ੭੭੮-੭੭੩-੧੮੮੬ ਉਪਰ ਸੰਪਰਕ ਕੀਤਾ ਜਾ ਸਕਦਾ ਹੈ।