ਪੰਜਾਬੀ ਆਪਣੇ ਬੱਚਿਆਂ ਦੇ ਵਿਆਹ ਕੈਨੇਡਾ ‘ਚ ਕਰਨ ਨੂੰ ਤਰਜੀਹ ਦੇਣ ਲੱਗੇ

0
3130

ਪੰਜਾਬ ‘ਚ ਬਦਲ ਰਹੇ ਹਾਲਾਤ ਦਾ ਅਸਰ ਪ੍ਰਵਾਸੀ ਪੰਜਾਬੀਆਂ ਦੀਆਂ ਖੁਸ਼ੀਆਂ ‘ਤੇ ਵੀ ਪੈਣ ਲੱਗਾ ਹੈ।
ਹੁਣ ਪੰਜਾਬੀਆਂ ਨੇ ਆਪਣਿਆਂ ਬੱਚਿਆਂ ਦੇ ਵਿਆਹ ਪੰਜਾਬ ‘ਚ ਕਰਨ ਦੀ ਬਜਾਏ ਕੈਨੇਡਾ ‘ਚ ਕਰਨੇ ਸ਼ੁਰੂ ਕਰ ਦਿੱਤੇ
ਹਨ।
ਪੰਜਾਬ ਤੋਂ ਹਰ ਰੋਜ ਆ ਰਹੀਆਂ ਗਰਮ ਹਵਾਵਾਂ ਨੇ ਦਾਦੀਆਂ, ਭੂਆਂ ਤੇ ਮਾਸੀਆਂ, ਭੈਣਾਂ, ਭਰਾਵਾਂ ਤੇ ਹੋਰ ਨਜਦੀਕੀ ਰਿਸ਼ਤੇਦਾਰਾਂ ਜਿੰਨ੍ਹਾਂ ਦੀਆਂ ਜੜ੍ਹਾਂ ਪੰਜਾਬ ਨਾਲ ਡੂੰਘੀਆਂ ਲੱਗੀਆਂ ਹੋਈਆਂ ਹਨ, ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾਉਣਾ ਸ਼ੁਰੂ ਕਰ ਦਿੱਤਾ
ਹੈ।
ਉਪਰੋਕਤ ਰਿਸ਼ਤੇਦਾਰਾਂ ਨੂੰ ਬਹੁਤ ਚਾਅ ਹੁੰਦਾ ਹੈ ਕਿ ਉਹ ਆਪਣੇ ਪੁੱਤ, ਭਤੀਜੇ ਤੇ ਹੋਰ ਨੇੜਲੇ ਰਿਸ਼ਤੇਦਾਰਾਂ ਦੇ ਬੱਚਿਆਂ ਦੇ ਵਿਆਹ ਲਈ ਪੰਜਾਬ ਜਾਣਗੇ ਤੇ ਉਥੇ ਰਹਿੰਦੇ ਰਿਸ਼ਤੇਦਾਰਾਂ ਨਾਲ ਖੁੱਲ ਕੇ ਖੁਸ਼ੀ ਸਾਂਝੀ ਕਰਾਂਗੇ, ਪਰ ਹਰ ਰੋਜ਼ ਪੰਜਾਬ ‘ਚ ਵੱਧ ਰਹੇ ਜ਼ੁਰਮਾਂ ਤੇ ਮਾੜੀਆਂ ਘਟਨਾਵਾਂ ਨੇ ਪ੍ਰਵਾਸੀ ਪੰਜਾਬੀਆਂ ਦਾ ਮਨ ਖੱਟਾ ਕਰ ਦਿੱਤਾ ਹੈ।
ਇਥੋਂ ਦੇ ਪ੍ਰਤੀਮ ਸਿੰਘ ਦਾ ਕਹਿਣਾ ਹੈ ਕਿ ਉਹ ੭੫ ਵਰ੍ਹਿਆਂ ਦੇ ਹਨ ਤੇ ੨੫ ਸਾਲ ਦੀ ਉਮਰ ਵਿਚ ਇਥੇ ਆ ਗਿਆ ਸੀ ਤੇ ਉਸ ਨੇ ਆਪਣਾ, ਆਪਣੀਆਂ ਭੈਣਾਂ, ਭਰਾਵਾਂ ਤੇ ਬੱਚਿਆਂ ਦਾ ਵਿਆਹ ਆਪਣੇ ਪਿੰਡ ‘ਚ ਕੀਤੇ ਸੀ ਤੇ ਹਰ ਖੁਸ਼ੀ ਆਪਣੇ ਸ਼ਰੀਕੇ ਨਾਲ ਸਾਂਝੀ ਕੀਤੀ ਸੀ ਪਰ ਹੁਣ ਮੇਰੇ ਬੇਟੇ ਆਪਣੇ ਬੱਚਿਆਂ ਦੇ ਵਿਆਹ ਪੰਜਾਬ ‘ਚ ਨਹੀਂ ਕਰਨਗੇ, ਇਸ ਦਾ ਕਾਰਨ ਹੈ ਕਿ ਪੰਜਾਬ ਜਿਸ ਦੌਰ ‘ਚ ਗੁਜ਼ਰ ਰਿਹਾ ਹੈ ਉਸ ਦੀਆਂ ਖਬਰਾਂ ਸੁਣ ਕੇ ਦਿਲ ਕੰਬਦਾ ਹੈ।