ਨਵਾਜ਼ ਸ਼ਰੀਫ ’ਤੇ ਦੋ ਦਿਨਾਂ ਵਿੱਚ ਦੂਜਾ ਹਮਲਾ

0
1239

ਲੰਡਨ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ’ਤੇ ਦੋ ਦਿਨਾਂ ਵਿਚ ਦੂਜਾ ਹਮਲਾ ਹੋਇਆ ਹੈ। ਉਨ੍ਹਾਂ ਦੇ ਬਰਤਾਨੀਆ ਵਿਚਲੇ ਦਫਤਰ ਵਿਚ ਵੀਹ ਲੋਕਾਂ ਨੇ ਪੁੱਜ ਕੇ ਹੰਗਾਮਾ ਕੀਤਾ। ਹਮਲਾਵਰ ਇਮਰਾਨ ਖਾਨ ਦੀ ਪਾਰਟੀ ਦੇ ਦੱਸੇ ਜਾ ਰਹੇ ਹਨ। ਪੁਲੀਸ ਨੇ ਚਾਰ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇਕ ਵਿਅਕਤੀ ਨੇ ਸ਼ਰੀਫ ਵੱਲ ਮੋਬਾਈਲ ਵਗਾ ਕੇ ਮਾਰਿਆ ਸੀ ਜੋ ਉਨ੍ਹਾਂ ਦੇ ਸੁਰੱਖਿਆ ਕਰਮੀ ਨੂੰ ਲੱਗਿਆ ਸੀ।