ਦਸੰਬਰ ‘ਚ ਅਮਰੀਕੀਆਂ ਨੂੰ ਕੋਰੋਨਾ ਟੀਕਾ ਲਾਉਣ ਦੀ ਤਜਵੀਜ਼

0
1555

ਸਿਆਟਲ: ਅਮਰੀਕਾ ਸਰਕਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਫਾਈਜ਼ਰ ਕੰਪਨੀ ਵਲੋਂ ਤਿਆਰ ਕੋਵਿਡ-੧੯ ਟੀਕੇ ਨੂੰ ਖੁਰਾਕਾਂ ਤਿਆਰ ਕਰਨ ਵਿਚ ਲੱਗ ਗਈ ਹੈ।
ਅਮਰੀਕਾ ਸਰਕਾਰ ਦੀ ਯੋਜਨਾ ਹੈ ਕਿ ਦਸੰਬਰ ਵਿਚ ਅਮਰੀਕੀਆਂ ਨੂੰ ਟੀਕਾ ਲਾਉਣਾ ਸ਼ੁਰੂ ਕੀਤਾ ਜਾਵੇ। ਫਾਈਜ਼ਰ ਕੰਪਨੀ ਦਾ ਇਹ ਟੀਕਾ ਉਨ੍ਹਾਂ ਦੀ ਜਰਮਨ ਸਾਥੀ ਕੰਪਨੀ ਬਾਇਓਨਟੈਕ ਐਸ. ਈ. ਈ. ਦੇ ਨਾਲ ਮਿਲ ਕੇ ਵਿਕਸਤ ਕੀਤਾ ਹੈ। ਐਫ. ਡੀ. ਏ. ਦੇ ਅਧਿਕਾਰ ਹੋਣ ‘ਤੇ ਸੰਯੁਕਤ ਰਾਜ ਨੂੰ ਹਰ ਮਹੀਨੇ ਲਗਪਗ ੨੦ ਮਿਲੀਅਨ ਖੁਰਾਕ ਫਾਈਜ਼ਰ ਟੀਕੇ ਦੀਆਂ ਪ੍ਰਾਪਤ ਹੋਣਗੀਆਂ।