ਤਾਮਿਲਨਾਡੁ ’ਚ ‘ਵ੍ਹੇਲ ਦੀ ਉਲਟੀ’ ਕੀਤੀ ਜ਼ਬਤ

0
747

ਤਾਮਿਲਨਾਡੁ ਵਿਚ ਤੂਤੀਕੋਰਿਨ ਸਮੁੰਦਰੀ ਤੱਟ ਨੇੜੇ 4 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 18.1 ਕਿੱਲੋ ਦੀ ਵ੍ਹੇਲ ਐਂਬਰਗ੍ਰੀਸ ਜ਼ਬਤ ਕੀਤੀ ਹੈ ਜਿਸ ਦੀ ਕੀਮਤ 3.16 ਕਰੋੜ ਰੁਪਏ ਹੈ। ਐਂਬਰਗ੍ਰੀਸ ਵ੍ਹੇਲ ਦੀ ਉਲਟੀ ਨੂੰ ਕਿਹਾ ਜਾਂਦਾ ਹੈ। ਇਸ ਨੂੰ ਫਲੋਟਿੰਗ ਗੋਲਡ ਵੀ ਕਿਹਾ ਜਾਂਦਾ ਹੈ। ਐਂਬਰਗ੍ਰੀਸ ਕਾਲੇ ਰੰਗ ਦਾ ਇਕ ਪਦਾਰਥ ਹੁੰਦਾ ਹੈ ਅਤੇ ਮੋਸ ਵਾਂਗ ਲਗਦਾ ਹੈ। ਵ੍ਹੇਲ ਮੱਛੀ ਦੀ ਅੰਤੜੀ ਤੋਂ ਨਿਕਲਣ ਵਾਲੀ ਐਂਬਰਗ੍ਰੀਸ ’ਚੋਂ ਖੁਸ਼ਬੋ ਨਿਕਲਦੀ ਹੈ। ਪਰਫਿਊਮ ਬਣਾਉਣ ਵਾਲੀਆਂ ਕੰਪਨੀਆਂ ਇਸ ਦੀ ਵਰਤੋਂ ਕਰਦੀਆਂ ਹਨ। ਇਹ ਪਰਫਿਊਮ ਦੀ ਖੁਸ਼ਬੋ ਨੂੰ ਲੰਬੇ ਸਮੇਂ ਤਕ ਬਰਕਰਾਰ ਰੱਖਦਾ ਹੈ ਇਸ ਦੀ ਵਰਤੋਂ ਦਵਾਈਆਂ ਦੇ ਰੂਪ ਵਿਚ ਵੀ ਕੀਤੀ ਜਾਂਦੀ ਹੈ।