ਡਰਾਈਵਰਾਂ ਨੂੰ ਘੱਟ ਰੇਟ ਅਤੇ ਬਿਹਤਰ ਲਾਭ ਦੇਣ ਲਈ ਆਈ ਸੀ ਬੀ ਸੀ ਵਿੱਚ ਬਦਲਾਅ

0
2138

ਵਿਕਟੋਰੀਆ- ਰੇਟ ਘਟਾਉਣ ਅਤੇ ਦੇਖਭਾਲ ਦੇ ਲਾਭਾਂ ਨੂੰ ਕਾਫੀ ਹੱਦ ਤੱਕ ਵਧਾਉਣ ਲਈ ਸਰਕਾਰ ਮਹਿੰਗੇ ਵਕੀਲਾਂ ਅਤੇ ਕਾਨੂੰਨੀ ਖਰਚਿਆਂ ਨੂੰ ਘਟਾ ਕੇ ਆਈ ਸੀ ਬੀ ਸੀ ਨੂੰ ਬਦਲ ਰਹੀ ਹੈ ਤਾਂ ਕਿ ਜਨਤਕ ਆਟੋ ਇੰਸ਼ੋਰੈਂਸ ਸਿਸਟਮ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਕੰਮ ਕਰ ਸਕੇ।

ਆਉਣ ਵਾਲੇ ਹਫਤਿਆਂ ਦੌਰਾਨ ਕਾਨੂੰਨ ਪੇਸ਼ ਕੀਤਾ ਜਾਵੇਗਾ ਜੋ ਆਈ ਸੀ ਬੀ ਸੀ ਦੇ ਪ੍ਰੀਮੀਅਮਾਂ ਨੂੰ ਲਗਭਗ ੨੦% ਤੱਕ ਘੱਟ ਕਰੇਗਾ-ਹਰ ਡਰਾਈਵਰ ਲਈ ਔਸਤਨ ḙ੪੦੦ ਦੀ ਬੱਚਤ ਹੋਵੇਗੀ। ਨਾਲ ਹੀ ਟੱਕਰ ਵਿੱਚ ਜ਼ਖਮੀ ਹੋਏ ਲੋਕਾਂ ਲਈ ਵਧੀ ਦੇਖਭਾਲ ਅਤੇ ਇਲਾਜ ਲਾਭ ḙ੭.੫ ਮਿਲੀਅਨ ਤੱਕ ਵੱਧ ਜਾਣਗੇ। ਅਤੇ ਨਵੇਂ ਲਾਭ ਗੰਭੀਰ ਜ਼ਖਮੀ ਹੋਏ ਲੋਕਾਂ ਨੁੰੰ ਉਦੋਂ ਤੱਕ ਦੇਖਭਾਲ ਪ੍ਰਦਾਨ ਕਰਨਗੇ ਜਦ ਤੱਕ ਉਹਨਾਂ ਨੂੰ ਇਸਦੀ ਜ਼ਰੂਰਤ ਹੈ। ਇਹ ਲਾਭ ਹਰ ਬ੍ਰਿਟਿਸ਼ ਕੋਲੰਬੀਆ ਵਾਸੀ ਨੂੰ ਬਿਨ੍ਹਾਂ ਕਿਸੇ ਵਕੀਲ ਦੇ ਉਪਲੱਬਧ ਹੋਣਗੇ।

ਇਹਨਾਂ ਵਿਸ਼ੇਸ ਸੁਧਾਰਾਂ ਨੂੰ ਸਾਡੀ ਮੌਜੂਦਾ ਮੁੱਕਦਮੇਬਾਜ਼ੀ-ਆਧਾਰਿਤ ਪ੍ਰਣਾਲੀ ਨਾਲ ਜੁੜੀਆਂ ਬਹੁਤੀਆਂ ਕਾਨੂੰਨੀ ਫੀਸਾਂ ਅਤੇ ਹੋਰ ਖਰਚਿਆਂ ਨੂੰ ਹਟਾ ਕੇ ਪ੍ਰਾਪਤ ਕੀਤਾ ਜਾਵੇਗਾ। ਦਰਅਸਲ ਇਸ ਨਵੇਂ ਦੇਖਭਾਲ-ਆਧਾਰਿਤ ਇੰਸ਼ੋਰੈਂਸ ਸਿਸਟਮ ਵਿੱਚ ਪਹਿਲੇ ਪੂਰੇ ਸਾਲ ਦੌਰਾਨ ḙ੧.੫ ਬਿਲੀਅਨ ਤੋਂ ਵੱਧ ਹਟਾਉਣ ਦਾ ਅਨੁਮਾਨ ਹੈ, ਇਹ ਬੱਚਤ ਪੂਰੀ ਤਰਾਂ ਘੱਟ ਇੰਸ਼ੋਰੈਂਸ ਦਰਾਂ ਰਾਂਹੀ ਆਈ ਸੀ ਬੀ ਸੀ ਗਾਹਕਾਂ ਨੂੰ ਦਿੱਤੀ ਜਾਵੇਗੀ।

ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਇਹ ਯਕੀਨ ਦਵਾਉਣ ਲਈ ਕਿ ਉਹਨਾਂ ਨਾਲ ਉਚਿੱਤ ਵਿਵਹਾਰ ਕੀਤਾ ਜਾਵੇਗਾ, ਯੋਜਨਾਬੱਧ ਕਾਨੂੰਨ ਦੇ ਤਹਿਤ ਆਈ ਸੀ ਬੀ ਸੀ ਨੂੰ ਹਰ ਵਿਅਕਤੀ ਦੀ ਕਾਨੂੰਨੀ ਤੌਰ ‘ਤੇ ਮਦਦ ਕਰਨੀ ਪਵੇਗੀ, ਜੋ ਇਹ ਯਕੀਨੀ ਬਣਾਉਣ ਲਈ ਦਾਅਵਾ ਅਤੇ ਕੋਸ਼ਿਸ਼ ਕਰਦਾ ਹੈ ਕਿ ਉਸਨੂੰ ਉਹ ਸਾਰੀ ਦੇਖਭਾਲ ਅਤੇ ਲਾਭ ਪ੍ਰਾਪਤ ਹੋਣ ਜਿਹਨਾਂ ਦਾ ਉਹ ਹੱਕਦਾਰ ਹੈ। ਉਹ ਗਾਹਕ ਜਿਹਨਾਂ ਕੋਲ ਉਹਨਾਂ ਦੇ ਕਲੇਮ ਬਾਰੇ ਸ਼ਿਕਾਇਤ ਜਾਂ ਵਿਵਾਦ ਹੈ, ਲਾਭ ਅਦਾਇਗੀ ਜਾਂ ਨਿਰਪੱਖਤਾ ਮੁੱਦੇ ਹਨ, ਉਹਨਾਂ ਨੂੰ ਹੱਲ ਕਰਨ ਲਈ ਕਿਸੇ ਵਕੀਲ ਦੀ ਲੋੜ ਨਹੀਂ ਹੋਵੇਗੀ। ਉਹ ਇਹਨਾਂ ਤਰੀਕਿਆਂ ਰਾਂਹੀ ਹੱਲ ਪ੍ਰਾਪਤ ਕਰਨਗੇ: ਸਿਵਿਲ ਰੈਜ਼ੋਲਿਊਸ਼ਨ ਟ੍ਰਿਬਿਊਨਲ, ਜੋ ਆਈ ਸੀ ਬੀ ਸੀ ਤੋਂ ਪੂਰੀ ਤਰ੍ਹਾਂ ਸੁਤੰਤਰ ਹੈ, ਬੀ ਸੀ ਓਮਬਡਸਪਰਸਨ ਅਤੇ ਨਵਾਂ ਆਈ ਬੀ ਸੀ ਫੇਅਰਨੈੱਸ ਆਫੀਸਰ, ਜੋ ਆਈ ਸੀ ਬੀ ਸੀ ਵਿੱਚ ਵਧੇਰੇ ਸੁਤੰਤਰਤਾ ਯਕੀਨੀ ਬਣਾਉਣ ਲਈ ਸਿੱਧੇ ਤੌਰ ‘ਤੇ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਵੇਗਾ।

ਜਿਵੇਂ ਕਿ ਆਈ ਸੀ ਬੀ ਸੀ ਇਸ ਨਵੇਂ ਦੇਖਭਾਲ-ਆਧਾਰਿਤ ਮਾਡਲ ਵੱਲ ਬਦਲ ਰਹੀ ਹੈ, ਆਈ ਸੀ ਬੀ ਸੀ ਵਿੱਚ ਵਿੱਤੀ ਸੁਧਾਰ ਲਈ ਸਰਕਾਰ ਦੇ ਪਿਛਲੇ ਕੰਮ ਦਾ ਮਤਲਬ ਹੈ ਕਿ ਇਸ ਸਾਲ ਕਿਸੇ ਬੇਸਿਕ ਰੇਟ ਤਬਦੀਲੀ ਦੀ ਲੋੜ ਨਹੀਂ ਹੈ। ੧ ਅ੍ਰਪੈਲ ੨੦੨੦ ਨੂੰ ਲਾਗੂ ਹੋਣ ਵਾਲਾ ੦% ਬੇਸਿਕ ਰੇਟ ਕਿਸੇ ਵੀ ਸਰਕਾਰ ਦੁਆਰਾ ਇੱਕ ਦਹਾਕੇ ਵਿੱਚ ਦਿੱਤਾ ਸਭ ਤੋਂ ਘੱਟ ਰੇਟ ਹੈ। ਮਹੱਤਵਪੂਰਨ ਤਬਦੀਲੀਆਂ ਤੋਂ ਬਿਨਾਂ ਅਗਲੇ ੫ ਸਾਲਾਂ ਵਿੱਚ ਰੇਟਾਂ ਵਿੱਚ ਲਗਭਗ ੩੦% ਵਾਧਾ ਜਾਰੀ ਰੱਖਣਾ ਪਵੇਗਾ।

ਇਨਹਾਂਸਡ ਕੇਅਰ ਕਵਰੇਜ ਦੀਆਂ ਮੁੱਖ ਸੁਰਖੀਆਂ:

ਸਰਕਾਰ ਨਵੀਂ ਦੇਖਭਾਲ-ਆਧਾਰਿਤ ਪ੍ਰਣਾਲੀ ਬਣਾਉਣ ਲਈ ਕਾਨੂੰਨ ਪੇਸ਼ ਕਰੇਗੀ, ਜੋ ੧ ਮਈ ੨੦੨੧ ਤੋਂ ਲਾਗੂ ਹੋਣਗੇ ਤਾਂ ਕਿ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਇਸ ਤੋਂ ਲਾਭ ਮਿਲ ਸਕੇ:

• ਪਿਛਲੇ ਪੂਰੇ-ਸਾਲ ਦੀ ਪਾਲਿਸੀ ਦੀ ਤੁਲਨਾ ਵਿੱਚ ਉਹਨਾਂ ਦੇ ਪ੍ਰੀਮੀਅਮ ‘ਤੇ ਔਸਤਨ ḙ੪੦੦ ਦੀ ਬੱਚਤ;
• ਦੇਖਭਾਲ ਅਤੇ ਇਲਾਜ ਲਾਭ ਜੋ ਅੱਜ ਮਿਲਣ ਵਾਲੇ ਲਾਭ ਦੇ ਮੁਕਾਬਲੇ ੨੪ ਗੁਣਾ ਜ਼ਿਆਦਾ ਹਨ, ḙ੭.੫ ਮਿਲੀਅਨ ਤੱਕ;
• ਤਨਖਾਹ ਦੇ ਨੁਕਸਾਨ ਦੀ ਕਵਰੇਜ ਅੱਜ ਦੇ ਮੁਕਾਬਲੇ ੬੦% ਜ਼ਿਆਦਾ; ਅਤੇ
• ਨਵੇਂ ਲਾਭ- ਜਿਵੇ ਫੁੱਲ ਟਾਈਮ ਵਿਦਿਆਰਥੀਆਂ, ਦੇਖਭਾਲ ਪ੍ਰਦਾਨ ਕਰਨ ਵਾਲਿਆਂ , ਪਰਿਵਾਰਕ ਕਾਰੋਬਾਰ ਵਿੱਚ ਕੰਮ ਕਰਨ ਵਾਲਿਆਂ ਜਾਂ ਰਿਟਾਇਰਮੈਂਟ ਤੱਕ ਪਹੁੰਚਣ ਵਾਲਿਆਂ ਲਈ ਲਾਭ, ਜੋ ਕਿਸੇ ਟੱਕਰ ਕਾਰਨ ਤਨਖਾਹ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ-ਇੱਕਮੁਸ਼ਤ ਅਦਾਇਗੀ ਨੂੰ ਤਬਦੀਲ ਕਰਨਾ ਜੋ ਪਹਿਲਾਂ ਸਿਰਫ ਲੰਬੇ ਅਤੇ ਮਹਿੰਗੇ ਮੁੱਕਦਮੇ ਰਾਂਹੀ ਹੀ ਮਿਲਦੀ ਸੀ।

ਹਵਾਲੇ:

ਪ੍ਰੀਮੀਅਰ ਜੌਨ ਹੌਰਗਨ –
“ਇਹ ਆਈ ਸੀ ਬੀ ਸੀ ਵਿੱਚ ਤਬਦੀਲੀ ਦਾ ਸਮਾਂ ਹੈ। ਪੁਰਾਣੀ ਸਰਕਾਰ ਨੇ ਆਈ ਸੀ ਬੀ ਸੀ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਨਾਲ ਅਜਿਹਾ ਸਿਸਟਮ ਬਣ ਗਿਆ ਜਿਸਨੇ ਵਕੀਲਾਂ ਨੂੰ ਅਮੀਰ ਬਣਾਇਆ ਜਦਕਿ ਡਰਾਈਵਰਾਂ ਨੇ ਇੰਸ਼ੋਰੈਂਸ ਲਈ ਬਹੁਤ ਪੈਸਾ ਅਦਾ ਕੀਤਾ। ਅਸੀਂ ਬੀ ਸੀ ਦੇ ਡਰਾਈਵਰਾਂ ਨੂੰ ਘੱਟ ਰੇਟ ਦੇਣ ਲਈ ਆਈ ਸੀ ਬੀ ਸੀ ਨੂੰ ਬਦਲਣ ਜਾ ਰਹੇ ਹਾਂ –ਜਿਸ ਨਾਲ ਤੁਹਾਨੂੰ ਤੁਹਾਡੀ ਇੰਸ਼ੋਰੈਂਸ ‘ਤੇ ਔਸਤਨ ḙ੪੦੦ ਦੀ ਬੱਚਤ ਹੋਵੇਗੀ ਅਤੇ ਟੱਕਰ ਵਿੱਚ ਜ਼ਖਮੀ ਹੋਏ ਲੋਕਾਂ ਦੀ ਦੇਖਭਾਲ ਵਿੱਚ ਸੁਧਾਰ ਹੋਵੇਗਾ”।

ਡੇਵਿਡ ਈਬੀ ਅਟਾਰਨੀ ਜਨਰਲ –
“ਤੁਹਾਨੂੰ ਉਹਨਾਂ ਲਾਭਾਂ ਤੱਕ ਪਹੁੰਚਣ ਲਈ ਵਕੀਲ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ, ਜਿਹਨਾਂ ਲਈ ਤੁਸੀਂ ਭੁਗਤਾਨ ਕੀਤਾ ਹੈ। ਅਸੀਂ ਮਹਿੰਗੇ ਵਕੀਲਾਂ ਅਤੇ ਕਾਨੂੰਨੀ ਫੀਸਾਂ ਨੂੰ ਸਿਸਟਮ ਵਿੱਚੋਂ ਹਟਾ ਕੇ ਕਿਫਾਇਤੀ ਇੰਸ਼ੋਰੈਂਸ ਰੇਟ ਅਤੇ ਵਧੇਰੇ ਕਵਰੇਜ ਨਾਲ ਆਈ ਸੀ ਬੀ ਸੀ ਨੂੰ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਕੰਮ ਕਰਨ ਵਾਲਾ ਬਣਾ ਰਹੇ ਹਾਂ ਤਾਂ ਕਿ ਟੱਕਰ ਵਿੱਚ ਜ਼ਖਮੀ ਹੋਏ ਹਰ ਵਿਅਕਤੀ ਨੂੰ ਉਸਦੀ ਜ਼ਰੂਰਤ ਅਨੁਸਾਰ ਸੰਭਾਲ ਮਿਲ ਸਕੇ”।

ਕ੍ਰਿਸਟੀਨ ਬਰੈਡਸਟੋਕ, ਸੀ ਈ ਓ, ਫਿਜ਼ਿਓਥੈਰੈਪੀ ਐਸੋਸੀਏਸ਼ਨ ਆਫ ਬੀ ਸੀ –
“ਫਿਜ਼ਿਓਥੈਰੇਪਿਸਟ ਹੋਣ ਦੇ ਨਾਤੇ ਅਸੀਂ ਅਕਸਰ ਅਜਿਹੇ ਮਰੀਜ਼ਾਂ ਨੂੰ ਦੇਖਦੇ ਹਾਂ ਜਿਹਨਾਂ ਨੂੰ ਪੂਰੀ ਤਰਾਂ ਠੀਕ ਹੋਣ ਲਈ ਅਤੇ ਕੰਮ ‘ਤੇ ਵਾਪਸ ਜਾਣ ਲਈ ਲੰਬੇ ਇਲਾਜ ਦੀ ਜ਼ਰੂਰਤ ਪੈਂਦੀ ਹੈ। ਇਹਨਾਂ ਤਬਦੀਲੀਆਂ ਨਾਲ ਮਰੀਜ਼ਾਂ ਨੂੰ ਇਹ ਸਕੂਨ ਹੋਵੇਗਾ ਕਿ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਅਨੁਸਾਰ ਦੇਖਭਾਲ ਅਤੇ ਇਲਾਜ ਲਾਭ ਮਿਲ ਸਕਣਗੇ ਜਦ ਤੱਕ ਉਹਨਾਂ ਨੂੰ ਠੀਕ ਹੋਣ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਵਾਪਸ ਪਰਤਣ ਲਈ ਇਹਨਾਂ ਦੀ ਲੋੜ ਹੈ”।

ਡਾ: ਕੈਥਲੀਨ ਰੌਸ, ਪ੍ਰਧਾਨ, ਡਾਕਟਰਜ਼ ਆਫ ਬੀ ਸੀ –
“ਡਾਕਟਰ ਹੋਣ ਦੇ ਨਾਤੇ ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ਾਂ ਨੂੰ ਬਿਹਤਰੀਨ ਸੰਭਵ ਦੇਖਭਾਲ ਮਿਲੇ। ਨਵਾਂ ਦੇਖਭਾਲ-ਆਧਾਰਿਤ ਮਾਡਲ ਦੇਖਭਾਲ ਦੇ ਪੱਧਰ ਵਿੱਚ ਵੱਡੇ ਵਾਧੇ ਦੁਆਰਾ ਟਰੈਫਿਕ ਦੁਰਘਟਨਾਵਾਂ ਵਿੱਚ ਜ਼ਖਮੀ ਹੋਏ ਲੋਕਾਂ ਲਈ ਮਹੱਤਵਪੂਰਣ ਬਿਹਤਰ ਕਵਰੇਜ ਪ੍ਰਦਾਨ ਕਰਦਾ ਹੈ ਅਤੇ ਰਿਕਵਰੀ ਵਿੱਚ ਸਹਿਯੋਗ ਦਿੰਦਾ ਹੈ। ਡਾਕਟਰਜ਼ ਆਫ ਬੀ ਸੀ ਇਸ ਇਨਹਾਂਸਡ ਕੇਅਰ ਮਾਡਲ ਵਿੱਚ ਤਬਦੀਲੀ ਦੀ ਜਾਣਕਾਰੀ ਲਈ ਸਰਕਾਰ ਅਤੇ ਆਈ ਸੀ ਬੀ ਸੀ ਨਾਲ ਕੰਮ ਕਰਨ ਦੀ ਉਮੀਦ ਕਰ ਰਹੇ ਹਨ”।

ਪਿਛੋਕੜ ਅੱਗੇ ਹੈ।

ਫੌਰੀ ਤੱਥ:

• ਅਜਿਹਾ ਹੀ ਦੇਖਭਾਲ-ਆਧਾਰਿਤ ਮਾਡਲ ਮੈਨੀਟੋਬਾ ਅਤੇ ਸਸਕੈਚਵਨ ਵਿੱਚ ਪਹਿਲਾਂ ਹੀ ਮੌਜੂਦ ਹੈ।
• ਉਸ ਸਿਸਟਮ ਨੇ ੦% ਦੇ ਨੇੜੇ ਰੇਟ ਤਬਦੀਲੀਆਂ ਨੂੰ ਬਹੁਤ ਸਥਿਰ ਰੱਖਿਆ ਹੈ।
• ਇਨਹਾਂਸਡ ਕੇਅਰ ਕਵਰੇਜ ਦੇ ਤਹਿਤ ਉਹ ਡਰਾਈਵਰ ਜੋ ਟੱਕਰ ਲਈ ਜ਼ਿੰਮੇਵਾਰ ਹੈ, ਉਸਦਾ ਕਸੁਰ ਮੰਨਿਆ ਜਾਵੇਗਾ ਅਤੇ ਇਹ ਡਰਾਈਵਰ ਦੀ ਇੰਸ਼ੋਰੈਂਸ ਨਿਰਧਾਰਤ ਕਰਨ ਵਿੱਚ ਮੁੱਖ ਤੱਥ ਰਹੇਗਾ। ਜੇ ਕੋਈ ਟੱਕਰ ਕਰਦਾ ਹੈ ਤਾਂ ਉਸਦਾ ਪ੍ਰੀਮੀਅਮ ਵੱਧ ਜਾਵੇਗਾ।
• ਇਮਪੇਅਰਡ ਡਰਾਈਵਿੰਗ ਵਰਗੇ ਅਪਰਾਧਿਕ ਕੋਡ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਖਤਰਨਾਕ ਡਰਾਈਵਰਾਂ ਦੇ ਹੱਥੋਂ ਜ਼ਖਮੀ ਹੋਏ ਲੋਕ ਅਜੇ ਵੀ ਵਾਧੂ ਮੁਆਵਜ਼ੇ ਲਈ ਮੁੱਕਦਮਾ ਕਰ ਸਕਣਗੇ।
• ਐਵੀਡੈਂਸ ਐਕਟ ਵਿੱਚ ਯੋਜਨਾਬੱਧ ਤਬਦੀਲੀਆਂ ਲਈ ਮੁੱਕਦਮੇਬਾਜ਼ੀ ਵਿੱਚ ਮਾਹਿਰ ਰਿਪੋਰਟਾਂ ਦੀ ਅਣਸੁਖਾਂਵੀ ਗਿਣਤੀ ਸੀਮਤ ਕਰਨ ਲਈ ਸਰਕਾਰ ਕਾਰਵਾਈ ਕਰ ਰਹੀ ਹੈ। ਵਧੇਰੇ ਜਾਣੋ: https://news.gov.bc.ca/21538

sMprk:
mIfIAw irlySnz
AtwrnI jnrl mMqrwlw
778-678-1572