ਜੰਗਲੀ ਅੱਗਾਂ ਲਈ ਤਿਆਰੀ ਕਰਦੇ ਹੋਏ ਮਜ਼ਬੁਤ ਸੁਰੱਖਿਅਤ ਭਾਈਚਾਰੇ ਦਾ ਨਿਰਮਾਣ

0
2656

ਪਿਛਲੇ ਦੋ ਸਾਲਾਂ ਤੋਂ ਲੱਗ ਰਹੀਆਂ ਜੰਗਲੀ ਅੱਗਾਂ ਕਾਰਨ ਬੀ.ਸੀ. ਵਿੱਚ ਬਹੁਤ ਸਾਰੇ ਲੋਕ ਗਰਮੀਆਂ ਦੀ ਤਿਆਰੀ ਹੁਣ ਬੇਚੈਨੀ ਨਾਲ ਕਰ ਰਹੇ ਹਨ। ਕੀ ਬੀ.ਸੀ. ਦੇ ਪਰਿਵਾਰ ਹੁਣ ਬਾਹਰ ਖੁੱਲੇ ਵਿੱਚ ਹਾਈਕਿੰਗ, ਅਤੇ ਕੈਂਪ ਲਗਾ ਕੇ ਸਮ੍ਹਾਂ ਬਤੀਤ ਕਰ ਸਕਣਗੇ? ਜਾਂ ਫੇਰ ਹੋਰ ਬਹੁਤ ਸਾਰੇ ਲੋਕ ਆਪਣੇ ਘਰਾਂ ਅਤੇ ਵਪਾਰਾਂ ਨੂੰ ਖਾਲੀ ਕਰਨ ਦਾ ਖਤਰਾ ਮਹਿਸੂਸ ਕਰਨਗੇ?
ਅਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਜੰਗਲੀ ਅੱਗਾਂ ਦੀ ਇਹ ਰੁੱਤ ਕਿਹੋ ਜਿਹੀ ਹੋਵੇਗੀ, ਪਰ ਅਸੀਂ ਲੋਕਾਂ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਤਿਆਰੀ ਕਰ ਸਕਦੇ ਹਾਂ। ਸਾਡੀ ਸਰਕਾਰ ਭਾਈਚਾਰਿਆਂ ਨੂੰ ਸਹਿਯੋਗ ਦੇਣ ਅਤੇ ਅੱਗੇ ਆਉਣ ਵਾਲੇ ਹਾਲਾਤਾਂ ਲਈ ਤਿਆਰੀ ਕਰਨ ਲਈ ਸਭ ਕੁਝ ਕਰ ਰਹੀ ਹੈ।
ਮਈ ਵਿੱਚ ਅਸੀਂ ਕਮਿਊਨਟੀ ਐਂਮਰਜੈਂਸੀ ਪ੍ਰੀਪੇਅਰਡਨੈੱਸ ਫੰਡ ਨੂੰ ḙ੩੬ ਮਿਲੀਅਨ ਦਿੱਤਾ ਸੀ ਤਾਂ ਕਿ ਸਥਾਨਕ ਸਰਕਾਰ ਅਤੇ ਫਸਟ ਨੇਸ਼ਨਜ਼ ਜੰਗਲੀ ਅੱਗਾਂ ਅਤੇ ਹੜ੍ਹਾਂ ਦਾ ਖਤਰਾ ਘਟਾ ਸਕਣ ਅਤੇ ਅਜਿਹੇ ਐਂਮਰਜੈਂਸੀ ਹਾਲਾਤਾਂ ਨਾਲ ਸਹੀ ਤਰੀਕੇ ਨਾਲ ਨਿਪਟ ਸਕਣ।
ਬੀ.ਸੀ. ਦੀ ਫੋਰੈਸਟ ਇਨਹਾਂਸਮੈਂਟ ਸੁਸਾਇਟੀ ਰਾਂਹੀ ਅਸੀਂ ਜੰਗਲੀ ਅੱਗਾਂ ਦੇ ਖਤਰੇ ਨੂੰ ਘਟਾਉਣ ਵਾਲੇ ਪ੍ਰਾਜੈਕਟਾਂ ਲਈ ḙ੧੯ ਮਿਲੀਅਨ ਨਿਵੇਸ਼ ਵੀ ਕਰ ਰਹੇ ਹਾਂ। ੪੦ ਪ੍ਰਾਜੈਕਟਾਂ ਵਿੱਚੋਂ ੩੬ ਈਂਧਣ ਮੈਨੇਜਮੈਂਟ ‘ਤੇ ਕੇਂਦਰਿਤ ਹਨ, ਜੋ ਸਿੱਧੇ ਤੌਰ ਤੇ ਭਾਈਚਾਰੇ ਵਿੱਚ ਜੰਗਲੀ ਅੱਗਾਂ ਦੇ ਸੰਭਾਵਿਤ ਖਤਰੇ ਨੂੰ ਘੱਟ ਕਰਨਗੇ।
ਜੰਗਲੀ ਅੱਗਾਂ ਦੇ ਖਤਰੇ ਨੂੰ ਸੰਬੋਧਨ ਕਰਨ ਅਤੇ ਘੱਟ ਕਰਨ ਲਈ ਇਹਨਾਂ ਪ੍ਰੋਗਰਾਮਾਂ ਅਤੇ ਹੋਰ ਟੀਚਿਆਂ ਰਾਂਹੀ ਅਸੀਂ ਲਚਕੀਲੇ ਭਾਈਚਾਰੇ ਦਾ ਨਿਰਮਾਣ ਕਰ ਰਹੇ ਹਾਂ। ਸਾਨੂੰ ਪਤਾ ਹੈ ਕਿ ਬਦਲ ਰਹੀ ਜਲਵਾਯੂ ਨੂੰ ਸਵੀਕਾਰਨ ਲਈ ਹੋਰ ਬਹੁਤ ਕੁਝ ਕੀਤਾ ਜਾਣਾ ਹੈ।
ਵਿਸ਼ੇਸ਼ ਚੁਨੌਤੀਆਂ ਬਾਰੇ ਸੁਣਨ ਅਤੇ ਮੌਸਮ ਚੁਨੌਤੀਆਂ ਕਾਰਨ ਜੰਗਲੀ ਅੱਗਾਂ ਅਤੇ ਹੋਰ ਜਲਵਾਯੂ ਚੁਨੌਤੀਆਂ ਨਾਲ ਨਜਿੱਠਣ ਬਾਰੇ ਗੱਲ ਕਰਨ ਲਈ ਮੈਂ ਫਸਟ ਨੇਸ਼ਨਜ਼ ਅਤੇ ਸਥਾਨਕ ਸਰਕਾਰਾਂ ਦੇ ਆਗੂਆਂ ਨੂੰ ਮਿਲਣਾ ਜਾਰੀ ਰੱਖਾਂਗਾਂ। ਇਸ ਵਿੱਚ ਅਸੀਂ ਇੱਕਠੇ ਹਾਂ।
ਆਪਣੇ ਘਰਾਂ ਅਤੇ ਭਾਈਚਰੇ ਦੀ ਸੁਰੱਖਿਆ ਹੁਣ ਅਤੇ ਇੱਥੌਂ ਸ਼ੁਰੂ ਹੁੰਦੀ ਹੈ, ਪਰ ਸਾਨੂੰ ਆਉਣ ਵਾਲੇ ਸਮੇਂ ਲਈ ਵੀ ਤਿਆਰ ਰਹਿਣਾ ਪਵੇਗਾ। ਲੰਮੇਂ ਸਮੇਂ ਤੱਕ ਸੁਰੱਖਿਅਤ ਰਹਿਣ ਦਾ ਮਤਲਬ ਹੈ ਜਲਵਾਯੂ ਲਈ ਤਿਆਰ ਰਹਿਣਾ ਅਤੇ ਕਾਰਵਾਈ ਕਰਨਾ।
ਜਲਵਾਯੂ ਤਬਦੀਲੀ ਬਾਰੇ ਲ਼ੋਕ ਚਿੰਤਤ ਹਨ, ਕੁਝ ਡਰੇ ਹੋਏ ਹਨ, ਇਸ ਵਿੱਚ ਵਧ ਰਿਹਾ ਹਵਾ ਪ੍ਰਦੂਸ਼ਣ, ਵਧੇਰੇ ਜੰਗਲੀ ਅੱਗਾਂ, ਹੜ੍ਹ ਅਤੇ ਗੰਭੀਰ ਮੌਸਮ ਸ਼ਾਮਲ ਹੈ। ਇਸ ਡਰ ਨਾਲ ਨਿਪਟਣ ਦਾ ਚੰਗਾ ਤਰੀਕਾ ਕਾਰਵਾਈ ਹੈ। ਸਾਡੇ ਕੋਲ ਸਾਡੇ ਸਭ ਲਈ ਬਿਹਤਰ ਚਿਰਸਥਾਈ ਭਵਿੱਖ ਦਾ ਨਿਰਮਾਣ ਕਰਨ ਦੀ ਤਾਕਤ ਹੈ। ਉੱਥੇ ਪਹੁੰਚਣ ਲਈ ਸਾਨੂੰ ਵੱਖਰੇ ਬਦਲ ਦੀ ਲੋੜ ਹੈ।
ਛੇ ਮਹੀਨੇ ਪਹਿਲਾਂ ਬੀ.ਸੀ. ਗਰੀਨ ਪਾਰਟੀ ਕੌਕਸ ਵਿੱਚ ਆਪਣੇ ਸਾਥੀਆਂ ਨਾਲ ਕੰਮ ਕਰਦਿਆਂ ਅਸੀਂ ਕਲੀਨ ਬੀ.ਸੀ. ਸ਼ੁਰੂ ਕੀਤਾ ਸੀ, ਇੱਕ ਅਜਿਹੀ ਜਲਵਾਯੂ ਕਾਰਵਾਈ ਨੀਤੀ ਜੋ ਬੀ.ਸੀ. ਨੂੰ ਸਾਫ ਬਿਹਤਰ ਭਵਿੱਖ ਦੇ ਰਾਹ ਵੱਲ ਲੈ ਜਾਂਦੀ ਹੈ। ਇਹ ਯੋਜਨਾ ਗਰੀਨਹਾਊਸ ਗੈਸ ਨਿਕਾਸੀ ਘਟਾਉਣ ਲਈ ਸਾਡੀ ਕਾਰਵਾਈ ਨੂੰ ਦਰਸਾਉਂਦੀ ਹੈ ਅਤੇ ੨੦੩੦ ਤੱਕ ਅਸੀਂ ੪੦% ਕਟੌਤੀ ਟੀਚੇ ਨੂੰ ਪੂਰਾ ਕਰ ਲਵਾਂਗੇ।
ਇਹ ਇੱਕ ਉਤਸ਼ਾਹ ਵਾਲੀ ਯੋਜਨਾ ਹੈ ਅਤੇ ਅਸੀਂ ਫੌਸਿਲ ਫਿਊਲ ਤੋਂ ਦੂਰ ਹੋਕੇ ਸਾਵਧਾਨੀ ਨਾਲ ਸੋਚ ਵਿਚਾਰ ਕਰਕੇ ਸਾਫ ਊਰਜਾ ਅਤੇ ਹੋਰ ਨਵਿਆਉਣਯੋਗ ਸਾਧਨਾਂ ਤੱਕ ਪਹੁੰਚ ਰਹੇ ਹਾਂ। ਅਸੀਂ ਜ਼ੀਰੋ ਨਿਕਾਸੀ ਗੱਡੀਆਂ ਅਤੇ ਹੋਮ ਹੀਟ ਪੰਪ ਵਧੇਰੇ ਕਫਾਇਤੀ ਬਣਾ ਰਹੇ ਹਾਂ ਅਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਤੱਕ ਉਹਨਾਂ ਦੀ ਪਹੁੰਚ ਕਰ ਰਹੇ ਹਾਂ ਅਤੇ ਅਸੀਂ ਉਸ ਉਦਯੋਗ ਲਈ ਮੰਜ਼ਿਲ ਬਣ ਰਹੇ ਹਾਂ ਜਿਸ ਨਾਲ ਘੱਟ ਕਾਰਬਨ ਉਤਪਾਦ, ਸੇਵਾਵਾਂ ਅਤੇ ਪ੍ਰਦੂਸ਼ਣ ਕਟੌਤੀ ਤਕਨਾਲੋਜੀ ਦੀ ਵਧਦੀ ਵਿਸ਼ਵੀ ਮੰਗ ਨੂੰ ਪੂਰਾ ਕੀਤਾ ਜਾ ਸਕੇ।
ਇੱਕ ਸੂਬੇ ਵਜੋਂ ਅਸੀਂ ਚਿਰਸਥਾਈ, ਘੱਟ ਕਾਰਬਨ ਆਰਥਿਕਤਾ ਵਾਸਤੇ ਅਗਵਾਈ ਕਰ ਰਹੇ ਹਾਂ। ਸਫਲ ਹੋਣ ਲਈ ਸਾਨੂੰ ਸਭ ਨੂੰ ਆਪਣਾ ਹਿੱਸਾ ਅਦਾ ਕਰਨਾ ਪਵੇਗਾ।
ਅਸੀਂ ਸਾਰੇ ਬਿਹਤਰ ਬਦਲ ਅਪਨਾ ਸਕਦੇ ਹਾਂ। ਹੁਣ ਜਦੋਂ ਅਸੀਂ ਚੁਨੌਤੀਆਂ ਵਾਲੀ ਗਰਮੀ ਰੁੱਤ ਦੀ ਤਿਆਰੀ ਕਰ ਰਹੇ ਹਾਂ, ਤਾਂ ਆਓ ਜੰਗਲ ਵਿੱਚ ਰੁੱਖਾਂ ਦੀ ਸੰਭਾਲ ਯਕੀਨੀ ਬਣਾਈਏ। ਆਓ ਲੋਕਾਂ ਅਤੇ ਭਾਈਚਾਰਿਆਂ ਦੀ ਸੁਰੱਖਿਆ ਵੱਲ ਕੇਂਦਰਿਤ ਹੁੰਦੇ ਹੋਏ ਬੀ.ਸੀ. ਵਿੱਚ ਭਵਿੱਖ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਵਚਨਬੱਧ ਹੋਈਏ।
ਜਲਵਾਯੂ ਤਬਦੀਲੀ ਦੀ ਚੁਨੌਤੀ ਵੱਲ ਸਾਡਾ ਸਭ ਦਾ ਫਰਜ਼ ਬਣਦਾ ਹੈ। ਵਿਕਲਪ ਸਾਡਾ ਹੋਵੇਗਾ। ਸਾਡੇ ਫੈਸਲੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਤਰਾਸ਼ਣਗੇ। ਅੱਜ ਭਾਈਚਾਰੇ ਨੂੰ ਸੁਰੱਖਿਅਤ ਬਣਾਉਣ ਅਤੇ ਬਿਹਤਰ ਕੱਲ ਲਈ ਸਾਹਸੀ ਜਲਵਾਯੂ ਯੋਜਨਾ ਵਾਸਤੇ ਲਏ ਕਦਮਾਂ ਵਿੱਚ ਮੈਂ ਤੁਹਾਨੂੰ ਮੇਰਾ ਸਾਥ ਦੇਣ ਲਈ ਸੱਦਾ ਦਿੰਦਾ ਹਾਂ।
ਵੱਲੋਂ ਜੌਨ ਹੌਰਗਨ
ਪ੍ਰੀਮੀਅਰ ਆਫ ਬ੍ਰਿਟਿਸ਼ ਕੋਲੰਬੀਆ