ਜਸਟਿਨ ਟਰੂਡੋ ਦੀ ਪਤਨੀ ਕੋਰੋਨਾ ਦੀ ਬਿਮਾਰੀ ਤੋਂ ਹੋਈ ਠੀਕ, ਟਰੂਡੋ ਨੇ ਜਤਾਈ ਖੁਸ਼ੀ

0
1663

ਕੋਰੋਨਾ ਵਾਇਰਸ ਨੇ ਦੁਨੀਆਂ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਇਸ ਵਿਚਕਾਰ ਕੈਨੇਡਾ ਤੋਂ ਖਾਸ ਖਬਰ ਸਾਹਮਣੇ ਆਈ ਹੈ। ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕੋਰੋਨਾ ਦੀ ਮਰੀਜ਼ ਹੋ ਗਈ ਸੀ ਤੇ ਹੁਣ ਉਹ ਠੀਕ ਹੋ ਗਏ ਹਨ ਪਰ ਉਹ ਅਜੇ ਇਕੱਲੇ ਹੀ ਰਹਿਣਗੇ। ਐਤਵਾਰ ਯਾਨੀ ਕੱਲ ਪ੍ਰਧਾਨ ਮੰਤਰੀ ਟਰੂਡੋ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਦੇ 6320 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 65 ਮੌਤਾਂ ਹੋ ਚੁੱਕੀਆਂ ਹਨ। ਜਸਟਿਨ ਟਰੂਡੋ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸੋਫੀ ਮੇਰੀ ਪਤਨੀ ਇਸ ਕੋਰੋਨਾ ਦੀ ਲਾਗ ਤੋਂ ਠੀਕ ਹੋ ਗਈ ਹੈ ਪਰ ਅਸੀਂ ਦੋਵਾਂ ਨੇ ਫਿਲਹਾਲ ਅਲੱਗ ਹੀ ਰਹਿਣਾ ਹੈ। ਟਰੂਡੋ ਨੇ ਕਿਹਾ ਕਿ ਡਾਕਟਰਾਂ ਨੇ ਸੋਫੀ ਨੂੰ ਬਿਲਕੁਲ ਠੀਕ ਕਰ ਦਿੱਤਾ ਹੈ।