ਐਡਮਿੰਟਨ: ਕੈਨੇਡਾ ਦੀ ਆਮਦਨ ਵਿਚ ਪੜ੍ਹਨ ਆਏ ਵਿਦਿਆਰਥੀਆਂ ਕਾਰਨ ਭਾਰੀ ਵਾਧਾ ਹੋਇਆ ਹੈ। ਸਾਲ ੨੦੧੯ ਦੇ ਅਖੀਰ ਤੱਕ ਸੈਲਾਨੀ ਵੀਜਾ ਤੇ ਵਿਦੇਸੀ ਵਿਦਿਆਰਥੀਆਂ ਕਾਰਨ ਕੈਨੇਡਾ ਨੂੰ ੧੦੦ ਅਰਬ ਡਾਲਰ ਤੋਂ ਵੱਧ ਦੀ ਆਮਦਨ ਹੋਈ ਹੈ।
ਵਿੱਦਿਆਂ ਦੇ ਖੇਤਰ ਨਾਲ ਜੁੜੇ ਇਕ ਮਾਹਿਰ ਦੱਸਿਆ ਕਿ ਕਰੀਬ ਦਸ ਸਾਲ ਪਹਿਲਾਂ ਕੈਨੇਡਾ ਦੇ ਬਹੁਤ ਸਾਰੇ ਕਾਲਜ ਅਜਿਹੇ ਸਨ, ਜਿਨਾਂ ਨੂੰ ਲਗਪਗ ਤਾਲੇ ਲੱਗ ਚੁੱਕੇ ਸਨ ਪਰ ਜਿਵੇਂ ਹੀ ਸਰਕਾਰ ਨੇ ਸੈਲਾਨੀ ਤੇ ਪੜਾਈ ਵਾਲੇ ਵੀਜੇ ਖੋਲੇ ਤਾਂ ਇਹ ਕਾਲਜ ਤਰੱਕੀ ਦੇ ਰਾਹ ‘ਤੇ ਚੱਲ ਰਹੇ ਹਨ। ਅੱਜ ਸਿਨੇਮਾ ਘਰ ਤੇ ਹੋਰ ਅਦਾਰਿਆ ਦੀ ਆਮਦਨੀ ਵਿਚ ਵਾਧਾ ਹੋਣ ਦਾ ਕਾਰਨ ਵੀ ਵਿਦਿਆਰਥੀ ਹਨ। ਇਸ ਤੋਂ ਇਲਾਵਾ ਟਰੱਕਾਂ ਨੂੰ ਚਲਾਉਣ ਦੇ ਕੰਮ ‘ਚ ਵੀ ਪੰਜਾਬੀ ਮੋਹਰੀ ਹਨ।