ਕੈਨੇਡਾ ‘ਚ 3 ਤੋਂ ਬਦਲੇਗਾ ਸਮਾਂ

0
2267

ਟੋਰਾਂਟੋ: ਕੈਨੇਡਾ ‘ਚ ਸਰਦ ਰੁੱਤ ਦਾ ਆਗਮਨ ਹਰੇਕ ਪਾਸੇ ਹੁੰਦਾ ਜਾ ਰਿਹਾ ਹੈ ਅਤੇ ਹੁਣ ਪਤਝੜ ਦੀ ਰੁੱਤ ਦੇ ਅਖੀਰ ‘ਤੇ ਘੜੀਆਂ ਦਾ ਸਮਾਂ ਬਦਲਣ ਦਾ ਦਿਹਾੜਾ ਦਸਤਕ ਦੇ ਰਿਹਾ ਹੈ। ੨ ਨਵੰਬਰ ਦੀ ਰਾਤ ਤੋਂ ਬਾਅਦ ੩ ਨਵੰਬਰ ਨੂੰ ਘੜੀਆਂ ਇਕ ਘੰਟਾ ਪਿੱਛੇ ਕੀਤੀਆਂ ਜਾਣੀਆਂ ਹਨ ਭਾਵ ਦੋ ਵਜੇ ਦੀ ਸੂਈ ਨੂੰ ਮੁੜ ੧ ਵਜੇ ‘ਤੇ ਟਿਕਾਉਣਾ ਪਵੇਗਾ। ਇਸ ਤਰ੍ਹਾਂ ੧੦ ਮਾਰਚ ੨੦੧੯ ਨੂੰ ਸ਼ੁਰੂ ਹੋਇਆ ‘ਡੇਅ ਲਾਈਟ ਸੇਵਿੰਗ ਟਾਈਮ’ ਖ਼ਤਮ ਹੋ ਜਾਵੇਗਾ। ਘੜੀਆਂ ਦਾ ਸਮਾਂ ਬਦਲਣ ਤੋਂ ਬਾਅਦ ਸੂਰਜ ਚੜ੍ਹਨ ਤੇ ਛਿਪਣ ਹੋਣ ਦੇ ਸਮੇਂ ‘ਚ ੧ ਘੰਟੇ ਦਾ ਫ਼ਰਕ ਮਹਿਸੂਸ ਹੋਵੇਗਾ ਪਰ ਦਿਨ ਛੋਟੇ ਤੇ ਰਾਤਾਂ ਲੰਬੀਆਂ ਹੋਣਾ ਲਗਾਤਾਰਤਾ ਨਾਲ਼ ਜਾਰੀ ਰਹਿਣ ਕਰਕੇ ਸਮੇਂ ਦਾ ਫ਼ਰਕ ਬਹੁਤੇ ਦਿਨ ਨਹੀਂ ਰੜਕੇਗਾ। ਕੈਨੇਡਾ ਅਤੇ ਭਾਰਤ ਵਿਚਕਾਰ ਘੜੀਆਂ ਦੇ ਸਮੇਂ ਦਾ ਫ਼ਰਕ ਵੀ ਇਕ ਘੰਟਾ ਵੱਧ ਹੋ ਜਾਵੇਗਾ।